ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਸੈਂਟਰਲ ਰਿਜ ਦੀ ਜੈਵ ਵੰਨ-ਸੁਵੰਨਤਾ, ਮਿੱਟੀ ਤੇ ਪਾਣੀ ਦੀ ਸੁਰੱਖਿਆ ਲਈ ਕਾਨੂੰਨੀ ਰਾਹ ਅਪਣਾਏਗੀ। ਮੰਗਲਵਾਰ ਇੱਥੇ ਦਿੱਲੀ ਸਰਕਾਰ ਦੀ ਮੈਗਾ ਰੁੱਖ ਲਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਤੋਂ ਬਾਅਦ ਸ਼ਾਹ ਨੇ ਕਿਹਾ ਕਿ ਜਾਮੁਨ, ਅੰਬ, ਅਰਜੁਨ ਤੇ ਨਿੰਮ ਵਰਗੇ ਰੁੱਖ ਰਿਜ ’ਤੇ ਲਾਏ ਜਾਣਗੇ ਕਿਉਂਕਿ ਉਹ 100 ਸਾਲ ਤੱਕ ਜਿਊਂਦੇ ਰਹਿੰਦੇ ਹਨ। ਵਿਸ਼ਾਲ ਰੁੱਖ ਲਾਉਣ ਦੀ ਮੁਹਿੰਮ ਅਧੀਨ ਸ਼ਹਿਰ ’ਚ 70 ਲੱਖ ਰੁੱਖ ਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਗਲੇ 4 ਸਾਲਾਂ ’ਚ 1 ਕਰੋੜ ਦੇਸੀ ਰੁੱਖਾਂ ਦੀਆਂ ਕਿਸਮਾਂ, 23 ਲੱਖ ਉੱਚੇ ਰੁੱਖਾਂ ਦੀਆਂ ਕਿਸਮਾਂ ਤੇ 65 ਲੱਖ ਬੂਟੇ ਤੇ ਔਸ਼ਧੀ ਪੌਦੇ ਲਾ ਕੇ ਰਿਜ ਖੇਤਰ ਦੇ 6300 ਹੈਕਟੇਅਰ ਨੂੰ ਹਰਿਆਲੀ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਰਿਜ ਖੇਤਰ ਨੂੰ ‘ਗ੍ਰੀਨ ਰਿਜ’ ’ਚ ਬਦਲਣ ਲਈ ਇਕ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ। ਇਸ ਯੋਜਨਾ ਅਧੀਨ 100 ਜਲ ਭੰਡਾਰ ਵਿਕਸਤ ਕੀਤੇ ਜਾਣਗੇ। ਇਸ ਤੋਂ ਇਲਾਵਾ ਦਿੱਲੀ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ‘ਨਕਸ਼ਤਰ ਵਨ’, ‘ਤੀਰਥੰਕਰ ਵਨ’ ਤੇ ‘ਵਰਣਨ ਵਨ’ ਵਰਗੇ ਰੈਸਟੋਰੈਂਟ ਤੇ ਛੋਟੇ ਪਾਰਕ ਵੀ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਰਿਜ ਦੀ ਜੈਵ ਵੰਨ-ਸੁਵੰਨਤਾ, ਮਿੱਟੀ ਤੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਸੁਰੱਖਿਆ ਦੀ ਵਰਤੋਂ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ 300 ਈ-ਬੱਸਾਂ ਨੂੰ ਹਰੀ ਝੰਡੀ ਵੀ ਦਿਖਾਈ ਤੇ ਨਰੇਲਾ ’ਚ ਇਕ ਉੱਚ-ਸੁਰੱਖਿਆ ਜੇਲ ਦਾ ਡਿਜੀਟਲੀ ਨੀਂਹ ਪੱਥਰ ਰੱਖਿਆ। ਉਨ੍ਹਾਂ ਨੰਦ ਨਗਰੀ ’ਚ ਤਿੰਨ ਬੱਸ ਡਿਪੂ ਤੇ ਇਕ ਆਟੋਮੇਟਿਡ ਵਾਹਨ ਟੈਸਟਿੰਗ ਸਟੇਸ਼ਨ ਦਾ ਵੀ ਉਦਘਾਟਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਬੰਬ ਧਮਾਕੇ ਮਾਮਲੇ 'ਚ ਅਦਾਲਤ ਦੀ ਸਖ਼ਤੀ ; ਮਨਸੂਰ ਅਸਗਰ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ
NEXT STORY