ਇਸਲਾਮਾਬਾਦ, (ਸਰਬਜੀਤ ਸਿੰਘ ਬਨੂੜ)-ਪਾਕਿਸਤਾਨ ਦੇ ਪ੍ਰਮੁੱਖ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੂੰ ਨੈਸ਼ਨਲ ਪੀਸ ਕਮੇਟੀ ਫਾਰ ਇੰਟਰਫੇਥ ਹਾਰਮਨੀ ਐਂਡ ਹਿਊਮਨ ਰਾਈਟਸ ਪਾਕਿਸਤਾਨ (NPCIHHR) ਵਿੱਚ ਸੈਂਟਰਲ ਪ੍ਰੈਜ਼ੀਡੈਂਟ (ਮਾਈਨੋਰਟੀ ਅਫੇਅਰਜ਼ ਪਾਕਿਸਤਾਨ) ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਜੁਲਾਈ 2027 ਤੱਕ ਰਹੇਗੀ। ਨੈਸ਼ਨਲ ਪੀਸ ਕਮੇਟੀ ਪਾਕਿਸਤਾਨ ਵਿੱਚ ਵੱਖ-ਵੱਖ ਧਰਮਾਂ ਵਿਚਕਾਰ ਆਪਸੀ ਸਾਂਝ, ਧਾਰਮਿਕ ਸਹਿਣਸ਼ੀਲਤਾ, ਸਮਾਜਿਕ ਏਕਤਾ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਚਾਰ ਲਈ ਕੰਮ ਕਰਦੀ ਹੈ।
ਗੋਪਾਲ ਸਿੰਘ ਚਾਵਲਾ ਨੂੰ ਮਿਲੀ ਇਹ ਜ਼ਿੰਮੇਵਾਰੀ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ, ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਉਜਾਗਰ ਕਰਨ ਅਤੇ ਅੰਤਰਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਅਹਿਮ ਮੰਨੀ ਜਾ ਰਹੀ ਹੈ। ਗੋਪਾਲ ਸਿੰਘ ਚਾਵਲਾ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਧਾਰਮਿਕ, ਸਮਾਜਿਕ ਅਤੇ ਘੱਟ ਗਿਣਤੀਆਂ ਦੇ ਮਸਲਿਆਂ ’ਤੇ ਲੰਮੇ ਸਮੇਂ ਤੋਂ ਸਰਗਰਮ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਮਿਲੀ ਇਹ ਨਵੀਂ ਜ਼ਿੰਮੇਵਾਰੀ ਉਨ੍ਹਾਂ ਦੀ ਜਨਤਕ ਭੂਮਿਕਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਵਜੋਂ ਦੇਖੀ ਜਾ ਰਹੀ ਹੈ।
ਕੈਨੇਡਾ 'ਚ 900 ਕਰੋੜ ਦੇ ਨਸ਼ੇ ਸਣੇ ਕਈ ਪੰਜਾਬੀ ਨੌਜਵਾਨ ਗ੍ਰਿਫ਼਼ਤਾਰ ! ਟਰੱਕਾਂ ਰਾਹੀਂ ਅਮਰੀਕਾ ਤੋਂ...
NEXT STORY