ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਤਿਹਾਸ ਦਾ ਕੋਈ ਗਿਆਨ ਨਹੀਂ ਹੈ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਲਈ ਕੀ ਕੀਤਾ, ਇਸ ਗੱਲ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਹਨ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸੰਸਦ ਭਵਨ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਮੁੱਦਿਆਂ ਤੋਂ ਸਾਰਿਆਂ ਦਾ ਧਿਆਨ ਹਟਾਉਣ ਲਈ ਕਦੇ ਉਹ ਪੰਡਿਤ ਨਹਿਰੂ ਬਾਰੇ ਬੋਲਣਗੇ ਅਤੇ ਕਦੇ ਕਿਸੇ ਹੋਰ ਬਾਰੇ ਆਪਣੀ ਅਗਿਆਨਤਾ ਜ਼ਾਹਰ ਕਰਨਗੇ ਤਾਂ ਜੋ ਅਸਲੀਅਤ 'ਤੇ ਪਰਦਾ ਪਾਇਆ ਜਾ ਸਕੇ। ਉਨ੍ਹਾਂ ਕਿਹਾ,“ਪੰਡਿਤ ਨਹਿਰੂ ਨੇ ਭਾਰਤ ਲਈ ਆਪਣੀ ਜਾਨ ਦੇ ਦਿੱਤੀ, ਉਹ ਸਾਲਾਂ ਤੱਕ ਜੇਲ੍ਹ ਵਿਚ ਰਹੇ। ਅਮਿਤ ਸ਼ਾਹ ਇਤਿਹਾਸ ਤੋਂ ਅਣਜਾਣ ਹਨ। ਮੈਂ ਉਨ੍ਹਾਂ ਤੋਂ ਇਤਿਹਾਸ ਜਾਣਨ ਦੀ ਉਮੀਦ ਨਹੀਂ ਕਰ ਸਕਦਾ।''
ਇਹ ਵੀ ਪੜ੍ਹੋ : ਭਾਰਤ ਲਈ 2023 ਰਿਹਾ ਇਤਿਹਾਸਕ ਸਾਲ, ਗੂਗਲ ’ਤੇ ਸਭ ਤੋਂ ਵੱਧ ਚੰਦਰਯਾਨ-3 ਅਤੇ ਜੀ-20 ਨੂੰ ਕੀਤਾ ਗਿਆ ਸਰਚ
ਰਾਹੁਲ ਨੇ ਕਿਹਾ,''ਅਸਲੀ ਮੁੱਦਾ ਜਾਤੀ ਆਧਾਰਤ ਜਨਗਣਨਾ ਹੈ ਅਤੇ ਜਨਤਾ ਲਈ ਜੋ ਪੈਸਾ ਅਲਾਟ ਕੀਤਾ ਗਿਆ ਹੈ ਕਿ ਉਹ ਕਿਸ ਨੂੰ ਮਿਲ ਰਿਹਾ ਹੈ। ਉਹ ਇਸ ਮੁੱਦੇ ਤੋਂ ਦੌੜਨਾ ਚਾਹੁੰਦੇ ਹਨ, ਇਸ ਲਈ ਇਸ 'ਤੇ ਚਰਚਾ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਸ ਮੁੱਦੇ ਨੂੰ ਅੱਗੇ ਵਧਾਵਾਂਗੇ ਅਤੇ ਯਕੀਨੀ ਕਰਾਂਗੇ ਕਿ ਗਰੀਬਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ।'' ਉਨ੍ਹਾਂ ਕਿਹਾ,''ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਵੀ ਹੋਰ ਪਿਛੜਾ ਵਰਗ (ਓ.ਬੀ.ਸੀ.) ਤੋਂ ਸਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਬਹੁਮਤ ਮਿਲਿਆ ਹੈ ਤਾਂ ਉਨ੍ਹਾਂ ਨੇ ਵੀ ਓ.ਬੀ.ਸੀ. ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। ਮੁੱਦਾ ਇਹ ਨਹੀਂ ਹੈ ਕਿ ਕਿਸ ਨੇ ਕਿਸ ਨੂੰ ਮੁੱਖ ਮੰਤਰੀ ਬਣਾਇਆ ਸਗੋਂ ਸਵਾਲ ਇਹ ਹੈ ਕਿ ਦੇਸ਼ ਦੇ ਵਿਕਾਸ 'ਚ ਇਨ੍ਹਾਂ ਵਰਗਾਂ ਦਾ ਫ਼ੀਸਦੀ ਕਿੰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਓ.ਬੀ.ਸੀ. ਵਰਗ ਤੋਂ ਹਨ ਅਤੇ ਉਨ੍ਹਾਂ ਦੇ ਦਫ਼ਤਰ ਇਕ ਕੋਨੇ 'ਚ ਹਨ।'' ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਨ ਸੰਸਥਾਗਤ ਪ੍ਰਣਾਲੀ 'ਚ ਓ.ਬੀ.ਸੀ., ਦਲਿਤਾਂ ਅਤੇ ਆਦਿਵਾਸੀਆਂ ਦੀ ਹਿੱਸੇਦਾਰੀ ਬਾਰੇ ਹੈ ਪਰ ਮੋਦੀ ਸਰਕਾਰ ਇਸ ਮੁੱਦੇ ਤੋਂ ਭਟਕਾਉਣ ਲਈ ਜਵਾਹਰਲਾਲ ਨਹਿਰੂ ਅਤੇ ਹੋਰ ਬਾਰੇ ਗੱਲ ਕਰਦੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਊਤ ਨੇ ਲੋਕ ਸਭਾ 'ਚ ਚੁੱਕਿਆ ਔਰਤਾਂ ਤੇ ਬੱਚਿਆਂ ਖਿਲਾਫ਼ ਅਪਰਾਧ ਦਾ ਮੁੱਦਾ, ਕਿਹਾ- ਬਣੇ ਟਾਸਕ ਫੋਰਸ
NEXT STORY