ਜੰਮੂ (ਵਾਰਤਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਦੀ ਬਹਾਦਰੀ ਅਤੇ ਬਲੀਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ 'ਚ ਅੱਤਵਾਦ ਸਫ਼ਲਤਾਪੂਰਵਕ ਕੰਟਰੋਲ ਕੀਤਾ ਹੈ। ਸ਼ਾਹ ਨੇ ਇੱਥੇ ਮੌਲਾਨਾ ਆਜ਼ਾਦ ਸਟੇਡੀਅਮ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ 83ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਧਾਰਾ 370 ਰੱਦ ਹੋਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ 'ਚ ਅੱਤਵਾਦ ਨੂੰ ਸਫਲਤਾਪੂਰਵਕ ਕੰਟਰੋਲ ਕਰ ਲਿਆ ਹੈ।'' ਸ਼ਾਹ ਨੇ ਕਿਹਾ,''ਜਦੋਂ ਨਰਿੰਦਰ ਮੋਦੀ ਨੇ 2014 'ਚ ਪ੍ਰਧਾਨ ਮੰਤਰੀ ਦੇ ਰੂਪ 'ਚ ਅਹੁਦਾ ਸੰਭਾਲਿਆ, ਉਸ ਤੋਂ ਬਾਅਦ ਜੰਮੂ ਕਸ਼ਮੀਰ 'ਚ ਸਥਿਤੀ 'ਚ ਕਾਫ਼ੀ ਤਬਦੀਲੀ ਆਈ ਹੈ।'' ਉਨ੍ਹਾਂ ਕਿਹਾ ਕਿ ਰਾਜ 'ਚ ਪਹਿਲੀ ਵਾਰ ਲੋਕਤੰਤਰੀ ਵਿਵਸਥਾ ਨੂੰ ਜ਼ਮੀਨੀ ਪੱਧਰ 'ਤੇ ਲਿਜਾਇਆ ਗਿਆ, ਜਿਸ ਨਾਲ ਨਾ ਸਿਰਫ਼ ਜੰਮੂ ਕਸ਼ਮੀਰ ਸਗੋਂ ਪੂਰੇ ਦੇਸ਼ ਨੂੰ ਮਾਣ ਹੈ।'' ਸ਼ਾਹ ਨੇ ਕਿਹਾ,''33 ਹਜ਼ਾਰ ਤੋਂ ਵਧ ਮੈਂਬਰ ਪੰਚ ਅਤੇ ਸਰਪੰਚ ਦੇ ਰੂਪ 'ਚ ਚੁਣੇ ਗਏ ਅਤੇ ਉਹ ਜੰਮੂ ਕਸ਼ਮੀਰ ਨੂੰ ਵਿਕਾਸ ਵੱਲ ਲਿਜਾ ਰਹੇ ਹਨ। ਜ਼ਿਲ੍ਹਾ ਅਤੇ ਤਹਿਸੀਲ ਪੰਚਾਇਤਾਂ ਦਾ ਗਠਨ ਕੀਤਾ ਗਿਆ।''
ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਦਲਿਤ, ਪਿਛੜੇ, ਮਹਿਲਾ ਅਤੇ ਪਹਾੜੀ ਵਰਗ ਜੋ ਵਿਕਾਸ ਯਾਤਰਾ ਦੀ ਯਾਤਰਾ 'ਚ ਪਿੱਛੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਨਵੇਂ ਨਿਯਮਾਂ ਦੇ ਅਧੀਨ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਗਿਆ। ਜੰਮੂ ਕਸ਼ਮੀਰ ਸਰਕਾਰ ਇੱਥੇ 33 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਨਿਵੇਸ਼ ਯਕੀਨੀ ਕਰਨ 'ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ,''ਪੀ.ਐੱਮ.ਡੀ.ਪੀ. ਦੇ ਅਧੀਨ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਪ੍ਰਸ਼ਾਸਨ ਵਲੋਂ ਹਰ ਘਰ ਪਾਣੀ, ਬਿਜਲੀ, ਆਯੂਸ਼ਮਾਨ ਕਾਰਡ ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੜਕ ਸੰਪਰਕ ਦੇ ਰਿਕਾਰਡ ਨੈੱਟਵਰਕ ਵਰਗੀ ਹਰ ਘਰ 'ਚ ਚਲਾਈ ਜਾ ਰਹੀ ਹੈ।'' ਸੀ.ਆਰ.ਪੀ.ਐੱਫ. ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਰਥ ਫ਼ੌਜ ਬਲ ਹੈ ਅਤੇ ਨਾ ਸਿਰਫ਼ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਦਾ ਹੈ ਸਗੋਂ ਜੰਮੂ ਕਸ਼ਮੀਰ 'ਚ ਅੱਤਵਾਦ ਨਾਲ ਲੜ ਰਿਹਾ ਹੈ ਅਤੇ ਨਕਸਲੀਆਂ ਨੂੰ ਖ਼ਤਮ ਕਰ ਰਿਹਾ ਹੈ। ਨਾਲ ਹੀ ਦੇਸ਼ ਦੀ ਸਰਵਸ਼੍ਰੇਸ਼ਠ ਪੁਲਸ ਫ਼ੋਰਸ ਹੋਣ ਦਾ ਆਪਣਾ ਟੈਗ ਵੀ ਬਣਾਏ ਰੱਖਿਆ ਹੈ। ਦੱਸਣਯੋਗ ਹੈ ਕਿ ਸ਼੍ਰੀ ਸ਼ਾਹ ਇੱਥੇ ਸ਼ੁੱਕਰਵਾਰ ਸ਼ਾਮ ਨੂੰ ਪਹੁੰਚੇ ਅਤੇ ਇੱਥੇ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਨਗੇ ਅਤੇ ਬਾਅਦ 'ਚ ਕਠੁਆ ਜ਼ਿਲ੍ਹੇ ਦੇ ਮਹਾਨਪੁਰ 'ਚ ਉੱਚ ਸੁਰੱਖਿਆ ਵਾਲੀ ਬਣ ਰਹੀ ਜੇਲ੍ਹ ਦਾ ਨਿਰੀਖਣ ਕਰਨਗੇ ਅਤੇ ਫਿਰ ਰਾਸ਼ਟਰੀ ਰਾਜਧਾਨੀ ਲਈ ਉਡਾਣ ਭਰਨਗੇ।
ਦਲਿਤ ਭਾਈਚਾਰੇ ਦੇ 2 ਧਿਰਾਂ ਦਰਮਿਆਨ ਸੰਘਰਸ਼ 'ਚ 4 ਲੋਕਾਂ ਨੂੰ ਲੱਗੀ ਗੋਲੀ, 17 ਜ਼ਖਮੀ
NEXT STORY