ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ.ਡੀ.ਏ.ਜੀ.) ਦੇ ਸਾਬਕਾ ਸੀਨੀਅਰ ਅਧਿਕਾਰੀ ਅਮਿਤਾਭ ਝੁਨਝੁਨਵਾਲਾ ਨੂੰ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੀ ਜਸਟਿਸ ਮਧੂ ਜੈਨ ਨੇ ਕਿਹਾ ਕਿ 70 ਸਾਲਾ ਮੁਲਜ਼ਮ ਨੂੰ ‘ਨਿਰੰਤਰ ਡਾਕਟਰੀ ਦੇਖਭਾਲ’ ਦੀ ਲੋੜ ਹੈ ਅਤੇ ਇਸ ਲਈ ਉਹ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਹੇਠ ‘ਬਿਮਾਰ ਜਾਂ ਕਮਜ਼ੋਰ’ ਵਿਅਕਤੀ ਨੂੰ ਜ਼ਮਾਨਤ ਦੇਣ ਲਈ ਨਿਰਧਾਰਤ ਕਾਨੂੰਨੀ ਅਪਵਾਦ ਦਾ ਲਾਭ ਲੈਣ ਦਾ ਹੱਕਦਾਰ ਹੈ।
ਜਸਟਿਸ ਮਧੂ ਜੈਨ ਨੇ ਕਿਹਾ ਕਿ ਅਦਾਲਤ ਸਾਹਮਣੇ ਉਪਲੱਬਧ ਸਮੱਗਰੀ ਤੋਂ ‘ਵਧਦੀ ਉਮਰ, ਰੀੜ੍ਹ ਦੀ ਹੱਡੀ ਨਾਲ ਜੁੜੀ ਗੰਭੀਰ ਸਮੱਸਿਆ, ਓਸਟੀਓਪੋਰੋਸਿਸ, ਦੇਖਭਾਲ ਦੀ ਲੋੜ ਅਤੇ ਲਗਾਤਾਰ ਇਲਾਜ ਦੀ ਲੋੜ ਵਾਲੀ ਪਹਿਲਾਂ ਤੋਂ ਮੌਜੂਦ ਦਿਲ ਸਬੰਧੀ ਬੀਮਾਰੀ’ ਦਾ ਮਾਮਲਾ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਇਸ ਮਾਮਲੇ ’ਚ 15 ਅਪ੍ਰੈਲ ਨੂੰ ਝੁਨਝੁਨਵਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੇ ਸਿਹਤ ਦੇ ਆਧਾਰ ’ਤੇ ਨਿਯਮਤ ਜ਼ਮਾਨਤ ਦੀ ਬੇਨਤੀ ਕੀਤੀ ਸੀ।
ਬਿਹਾਰ 'ਚ ਇਕ ਹੋਰ ਸ਼ਰਮਨਾਕ ਘਟਨਾ ! ਦਿਨ-ਦਿਹਾੜੇ ਕੁੜੀ ਨਾਲ ਹੋਈ ਬਦਸਲੂਕੀ, 4 ਗ੍ਰਿਫ਼ਤਾਰ
NEXT STORY