ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਦੇਸ਼ ਵਿਚ ਭ੍ਰਿਸ਼ਟਾਚਾਰੀਆਂ ਦਾ ਅੰਮ੍ਰਿਤਕਾਲ ਚੱਲ ਰਿਹਾ ਹੈ। ਉਨ੍ਹਾਂ ਨੇ ‘ਪ੍ਰਗਤੀ ਮੈਦਾਨ ਸੁਰੰਗ’ ਨਾਲ ਜੁੜੀ ਇਕ ਖਬਰ ਦਾ ਹਵਾਲਾ ਦੇ ਕੇ ਸਰਕਾਰ ’ਤੇ ਨਿਸ਼ਾਨਾ ਲਾਇਆ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਦੇਸ਼ ’ਚ ਭ੍ਰਿਸ਼ਟਾਚਾਰੀਆਂ ਦਾ ਦੌਰ ਚੱਲ ਰਿਹਾ ਹੈ। 777 ਕਰੋੜ ਰੁਪਏ ਖਰਚ ਕੇ ਬਣਾਈ ਗਈ ਪ੍ਰਗਤੀ ਮੈਦਾਨ ਸੁਰੰਗ ਸਿਰਫ ਇਕ ਸਾਲ ਵਿਚ ਹੀ ਵਰਤੋਂ ਲਾਇਕ ਨਹੀਂ ਰਹੀ।
ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਵਿਕਾਸ ਦੇ ਹਰ ਪ੍ਰਾਜੈਕਟ ’ਤੇ ‘ਯੋਜਨਾਬੰਦੀ’ ਦੀ ਥਾਂ ‘ਮਾਡਲਿੰਗ’ ਕਰ ਰਹੇ ਹਨ ਅਤੇ ਈ. ਡੀ., ਸੀ. ਬੀ. ਆਈ., ਇਨਕਮ ਟੈਕਸ ਵਿਭਾਗ ਭ੍ਰਿਸ਼ਟਾਚਾਰ ਨਾਲ ਨਹੀਂ, ਲੋਕਤੰਤਰ ਨਾਲ ਲੜ ਰਹੇ ਹਨ।
13 ਫਰਵਰੀ ਨੂੰ UAE ਦੀ ਯਾਤਰਾ 'ਤੇ ਰਵਾਨਾ ਹੋਣਗੇ PM ਮੋਦੀ, ਅਬੂ ਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਕਰਨਗੇ ਉਦਘਾਟਨ
NEXT STORY