ਵਾਸ਼ਿੰਗਟਨ - ਅਮਰੀਕਾ ਦੇ ਚੋਟੀ ਦੇ ਸੁਰੱਖਿਆ ਮਾਹਿਰ ਜੇਮਸ ਆਰ. ਹੋਮਸ ਨੇ ਕਿਹਾ ਕਿ ਸਿੱਕਮ 'ਚ ਚਲ ਰਹੇ ਡੋਕਲਾਮ ਵਿਰੋਧ 'ਤੇ ਭਾਰਤ ਇਕ ਮਜ਼ਬੂਤ ਸ਼ਕਤੀ ਵਾਂਗ ਵਰਤਾਓ ਕਰ ਰਿਹਾ ਹੈ, ਜਦਕਿ ਚੀਨ ਬਦਮਿਜ਼ਾਜ ਅੱਲ੍ਹੜ ਵਾਂਗ ਦਿਖਾਈ ਦੇ ਰਿਹਾ ਹੈ।
ਭਾਰਤ ਅਤੇ ਚੀਨ ਵਿਚਾਲੇ ਪਿਛਲੇ 50 ਦਿਨਾਂ ਤੋਂ ਡੋਕਲਾਮ ਇਲਾਕੇ 'ਚ ਵਿਰੋਧ ਚਲ ਰਿਹਾ ਹੈ। ਇਹ ਵਿਰੋਧ ਉਦੋਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਇਸ ਇਲਾਕੇ 'ਚ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਭਾਰਤ ਦੇ ਵਰਤਾਓ ਦੀ ਤਾਰੀਫ ਕਰਦੇ ਹੋਏ ਮਸ਼ਹੂਰ ਨੇਵਲ ਵਾਰ ਕਾਲਜ 'ਚ ਰਣਨੀਤੀ ਪ੍ਰੋਫੈਸਰ ਜੇਮਸ ਆਰ. ਹੋਮਸ ਨੇ ਦੱਸਿਆ ਕਿ ਹੁਣ ਤਕ ਭਾਰਤ ਨੇ ਸਹੀ ਚੀਜ਼ਾਂ ਕੀਤੀਆਂ ਹਨ। ਨਾ ਤਾਂ ਉਹ ਵਿਵਾਦ 'ਚ ਪਿੱਠ ਦਿਖਾ ਕੇ ਭੱਜਿਆ ਹੈ ਤੇ ਨਾ ਹੀ ਉਸ ਨੇ ਪੇਈਚਿੰਗ ਵਾਂਗ ਵਧ-ਚੜ੍ਹ ਕੇ ਭਾਸ਼ਣਬਾਜ਼ੀ ਨਾਲ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਗੱਲ ਅਜੀਬ ਹੈ ਕਿ ਚੀਨ ਆਪਣੇ ਸਭ ਤੋਂ ਵੱਡੇ ਗੁਆਂਢੀ ਨਾਲ ਸਰਹੱਦੀ ਵਿਵਾਦ ਰੱਖਣਾ ਚਾਹੁੰਦਾ ਹੈ।
ਬੀ.ਆਰ.ਡੀ. ਮੈਡੀਕਲ ਕਾਲਜ ਦੇ ਮੁਖੀ ਨੇ ਦਿੱਤਾ ਅਸਤੀਫਾ
NEXT STORY