ਨੈਸ਼ਨਲ ਡੈਸਕ : ਆਗਰਾ ਜ਼ਿਲ੍ਹੇ ਦੇ ਬਟੇਸ਼ਵਰ ਸਥਿਤ ਸ਼ਿਵ ਮੰਦਰ 'ਚ ਕਾਂਵੜ ਚੜ੍ਹਾ ਕੇ ਮੋਟਰਸਾਈਕਲ 'ਤੇ ਪਿੰਡ ਹਰਦਿਆਲਪੁਰ ਵਾਪਸ ਪਰਤ ਰਹੇ 20 ਸਾਲਾ ਨੌਜਵਾਨ ਅਤੇ ਉਸ ਦੇ 13 ਸਾਲਾ ਭਤੀਜੇ ਦੀ ਸੋਮਵਾਰ ਨੂੰ ਇੱਥੇ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜੇਸ਼ ਅਤੇ ਉਸ ਦੇ ਭਤੀਜੇ ਕਰਨ ਵਜੋਂ ਹੋਈ ਹੈ।
ਪੁਲਸ ਅਨੁਸਾਰ ਥਾਣਾ ਬਾਹ ਦੇ ਅਧੀਨ ਪੈਂਦੇ ਪਿੰਡ ਹਰਦਿਆਲਪੁਰ ਦਾ ਰਹਿਣ ਵਾਲਾ ਰਾਜੇਸ਼ ਸੋਮਵਾਰ ਸਵੇਰੇ ਆਪਣੇ ਭਤੀਜੇ ਨਾਲ ਮੋਟਰਸਾਈਕਲ 'ਤੇ ਬਟੇਸ਼ਵਰ ਦੇ ਸ਼ਿਵ ਮੰਦਰ 'ਚ ਕਾਂਵੜ ਚੜ੍ਹਾ ਕੇ ਵਾਪਸ ਆ ਰਿਹਾ ਸੀ ਕਿ ਆਗਰਾ ਦੇ ਪਿੰਡ ਭਾਊਪੁਰਾ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਮਹਾਰਾਸ਼ਟਰ ਤੇ ਗੁਜਰਾਤ ਲਈ ਜਾਰੀ ਕੀਤਾ Red Alert, ਯੂਪੀ 'ਚ ਹੋਵੇਗੀ ਭਾਰੀ ਬਾਰਿਸ਼
ਪੁਲਸ ਨੇ ਦੱਸਿਆ ਕਿ ਘਟਨਾ 'ਚ ਜ਼ਖਮੀ ਹੋਏ ਦੋਹਾਂ ਜਣਿਆਂ ਨੂੰ ਸਥਾਨਕ ਲੋਕਾਂ ਨੇ ਸੀ.ਐੱਚ.ਸੀ. ਸੈਂਟਰ ਬਾਹ 'ਚ ਦਾਖਲ ਕਰਵਾਇਆ ਪਰ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ। ਬਾਹ ਥਾਣਾ ਦੇ ਇੰਚਾਰਜ ਇੰਸਪੈਕਟਰ ਰਾਮਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
25 ਉਂਗਲਾਂ ਨਾਲ ਜੰਮਿਆ ਬੱਚਾ, ਪਰਿਵਾਰ ਵਾਲਿਆਂ ਨੇ ਕਿਹਾ 'ਦੇਵੀ ਦਾ ਆਸ਼ੀਰਵਾਦ'
NEXT STORY