ਵਿਜੇਵਾੜਾ- ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਆਰਥਿਕ ਤੰਗੀ ਨਾਲ ਜੂਝ ਰਹੇ ਡਾਕਟਰ ਸਮੇਤ ਇਕ ਹੀ ਪਰਿਵਾਰ ਦੇ 5 ਮੈਂਬਰ ਆਪਣੇ ਘਰ 'ਚ ਮ੍ਰਿਤਕ ਮਿਲੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਜੇਵਾੜਾ ਪੂਰਬੀ ਪੁਲਸ ਦੇ ਡਿਪਟੀ ਕਮਿਸ਼ਨਰ (DSP) ਅਧਿਰਾਜ ਸਿੰਘ ਰਾਣਾ ਨੇ ਦੱਸਿਆ ਕਿ ਪਰਿਵਾਰ ਦੇ 4 ਮੈਂਬਰਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਦਕਿ ਇਕ ਨੂੰ ਲਟਕਦਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ ਨੂੰ ਉਨ੍ਹਾਂ ਨੇ ਮੰਗਲਵਾਰ ਸਵੇਰੇ ਵੇਖਿਆ ਅਤੇ ਸ਼ੱਕ ਹੈ ਕਿ ਵਾਰਦਾਤ ਸੋਮਵਾਰ ਦੀ ਰਾਤ ਨੂੰ ਵਾਪਰੀ ਹੋਵੇਗੀ।
ਇਹ ਵੀ ਪੜ੍ਹੋ- ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਜੁੜੀ ਵੱਡੀ ਖ਼ਬਰ, ਦਿੱਲੀ ਪੁਲਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਪੁਲਸ ਨੇ ਕਿਹਾ ਕਿ ਡੀ. ਸ਼੍ਰੀਨਿਵਾਸ (40) ਫਾਹੇ ਨਾਲ ਲਟਕਦਾ ਮਿਲਿਆ, ਜਦਕਿ ਉਨ੍ਹਾਂ ਦੀ ਪਤਨੀ ਡੀ. ਊਸ਼ਾ ਰਾਣੀ (38), ਦੋ ਨਾਬਾਲਗ ਬੱਚੇ- ਮੁੰਡਾ ਅਤੇ ਕੁੜੀ ਅਤੇ ਉਨ੍ਹਾਂ ਦੀ ਮਾਂ ਡੀ. ਰਾਮਨੰਮਾ (70) ਦੇ ਗਲ਼ ਦੀਆਂ ਨਸਾਂ ਕੱਟੀਆਂ ਹੋਈਆਂ ਸਨ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਜਿਹਾ ਤਾਂ ਨਹੀਂ ਕਿ ਹੱਡੀਆਂ ਦੇ ਰੋਗ ਮਾਹਰ ਸ਼੍ਰੀਨਿਵਾਸ ਨੇ ਪਹਿਲਾਂ ਚਾਰੋਂ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ ਹੋਵੇ।
ਹ ਵੀ ਪੜ੍ਹੋ- 8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
ਪੁਲਸ ਨੇ ਦੱਸਿਆ ਕਿ ਉਹ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣਾ ਹਸਪਤਾਲ ਵੇਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਦੀ ਰਾਤ ਪੀੜਤ ਡਾਕਟਰ ਨੇ ਆਪਣੀ ਕਾਰ ਦੀ ਚਾਬੀ ਇਕ ਗੁਆਂਢੀ ਨੂੰ ਸੌਂਪ ਦਿੱਤੀ ਅਤੇ ਉਨ੍ਹਾਂ ਨੂੰ ਉਸ ਦੇ ਭਰਾ ਨੂੰ ਦੇਣ ਲਈ ਕਿਹਾ। ਉਸ ਨੇ ਗੁਆਂਢੀ ਨੂੰ ਦੱਸਿਆ ਸੀ ਕਿ ਉਹ ਪਰਿਵਾਰ ਸਮੇਤ ਬਾਹਰ ਜਾ ਰਹੇ ਹਨ। ਪੁਲਸ ਆਈ. ਪੀ. ਸੀ. ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਅਤੇ CRPC ਦੀ ਧਾਰਾ-174 ਤਹਿਤ ਖ਼ੁਦਕੁਸ਼ੀ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਲਮਾਨ ਖਾਨ ਦੇ ਘਰ ਦੇ ਸਾਹਮਣੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੇ ਜੇਲ੍ਹ 'ਚ ਕੀਤੀ ਖ਼ੁਦਕੁਸ਼ੀ
NEXT STORY