ਨੋਇਡਾ (ਭਾਸ਼ਾ)- ਅੱਜ-ਕੱਲ੍ਹ ਖ਼ੁਦਕੁਸ਼ੀ ਦੇ ਮਾਮਲੇ ਵਧਦੇ ਜਾ ਰਹੇ ਹਨ। ਬੱਚੀ ਛੋਟੀਆਂ-ਛੋਟੀਆਂ ਗੱਲਾਂ 'ਤੇ ਨਾਰਾਜ਼ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਥਾਣਾ ਫੇਸ-2 ਖੇਤਰ ਦੇ ਭੰਗੇਲ ਪਿੰਡ 'ਚ ਸਾਹਮਣੇ ਆਇਾ ਹੈ। ਇੱਥੇ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਨਾਸ਼ਤੇ 'ਚ ਟੋਸਟ ਘੱਟ ਮਿਲਣ 'ਤੇ ਨਾਰਾਜ਼ ਹੋ ਕੇ ਬੁੱਧਵਾਰ ਸਵੇਰੇ ਖ਼ੁਦਕੁਸ਼ੀ ਕਰ ਲਈ। ਥਾਣਾ ਫੇਸ-2 ਦੇ ਇੰਚਾਰਜ ਇੰਸਪੈਕਟਰ ਵਿੰਧਿਆਚਲ ਤਿਵਾੜੀ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਕਿ ਭੰਗੇਲ ਪਿੰਡ 'ਚ ਰਹਿਣ ਵਾਲੀ ਕੁਮਾਰੀ ਪੂਜਾ (18) ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮ੍ਰਿਤਕਾ ਦੀ ਮਾਂ ਨੇ ਉਸ ਨੂੰ ਸਵੇਰੇ ਚਾਹ ਅਤੇ ਟੋਸਟ ਖਾਣ ਲਈ ਦਿੱਤਾ ਸੀ। ਉਸ ਨੂੰ ਟੋਸਟ ਥੋੜ੍ਹਾ ਘੱਟ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ, ਉਹ ਮੇਰੀ ਗਰੰਟੀ 'ਤੇ ਸਵਾਲ ਚੁੱਕ ਰਹੇ: PM ਮੋਦੀ
NEXT STORY