ਠਿਯੋਗ (ਮਨੀਸ਼)- ਦੇਸ਼ ਹੁਣ ਪੂਰੀ ਤਰ੍ਹਾਂ ਡਿਜੀਟਲ ਹੁੰਦਾ ਜਾ ਰਿਹਾ ਹੈ। ਇਸ ਦੇ ਕਈ ਲਾਭ ਵੀ ਹਨ ਤੇ ਨੁਕਸਾਨ ਵੀ ਹਨ। ਸ਼ਿਮਲਾ ਜ਼ਿਲ੍ਹੇ ਦੇ ਛੈਲਾ ਵਿਖੇ ਇਕ ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਵੇਖਣ ਨੂੰ ਮਿਲਿਆ ਹੈ। ਇਥੇ ਇਕ ਪਤੀ ਸੋਸ਼ਲ ਸਾਈਟ ਵ੍ਹਟਸਐਪ ’ਤੇ ਪਤਨੀ ਨੂੰ ਚੈਟਿੰਗ ਕਰਨ ਤੋਂ ਰੋਕਦਾ ਸੀ। ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਦੰਦ ਤੋੜ ਦਿੱਤੇ। ਪਤਨੀ ਦਾ ਦੰਦ ਤੋੜਣ ਨਾਲ ਵੀ ਮਨ ਨਹੀਂ ਭਰਿਆ ਅਤੇ ਉਸ ਨੇ ਪਤੀ ਨੂੰ ਡੰਡਿਆਂ ਨਾਲ ਕੁੱਟਿਆ। ਮਾਮਲਾ ਪੁਲਸ ਤਕ ਜਾ ਪੁੱਜਾ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ
ਛੈਲਾ ਚੌਕੀ ’ਚ ਸ਼ਿਕਾਇਤ ਲੈ ਕੇ ਪੁੱਜੇ ਪਤੀ ਨੇ ਕਿਹਾ ਕਿ ਉਸ ਨੇ ਜਦੋਂ ਆਪਣੀ ਪਤਨੀ ਕੋਲੋਂ ਪੁੱਛਿਆ ਕਿ ਉਹ ਕਿਸ ਨਾਲ ਚੈਟਿੰਗ ਕਰ ਰਹੀ ਹੈ ਤਾਂ ਉਹ ਗੁੱਸੇ ’ਚ ਆ ਗਈ। ਉਸ ਨੇ ਮੇਰੇ ਮੂੰਹ ’ਤੇ ਮੁੱਕਾ ਮਾਰ ਕੇ ਮੇਰੇ ਦੰਦ ਤੋੜ ਦਿੱਤੇ ਅਤੇ ਡੰਡੇ ਨਾਲ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਪਤੀ ਨੂੰ ਇਲਾਜ ਲਈ ਠਿਯੋਗ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਹੈ। ਠਿਯੋਗ ਦੇ ਡੀ. ਐੱਸ. ਪੀ. ਲਖਵੀਰ ਸਿੰਘ ਨੇ ਦੱਸਿਆ ਕਿ ਪਤੀ ਦੀ ਪਛਾਣ ਅਮਿਤ ਕੁਮਾਰ ਪੁੱਤਰ ਪਰਸ ਰਾਮ ਵਜੋਂ ਹੋਈ ਹੈ। ਉਸ ਦੀ ਸ਼ਿਕਾਇਤ ’ਤੇ ਧਾਰਾ 141, 323 ਅਤੇ 506 ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਪੀਲ, PM ਮੋਦੀ ਦੇ ਪ੍ਰੋਗਰਾਮ ਦੌਰਾਨ ਕਰਨ ਵਿਰੋਧ ਪ੍ਰਦਰਸ਼ਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜੀਂਦ ਦੇ ਹੋਟਲ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਚਾਰ ਬੀਬੀਆਂ ਸਮੇਤ 7 ਗ੍ਰਿਫਤਾਰ
NEXT STORY