ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਹਿਮਾਲਿਆ ਵਿਚ ਅਮਰਨਾਥ ਗੁਫ਼ਾ ਮੰਦਰ ਦੀ ਸਾਲਾਨਾ ਤੀਰਥ ਯਾਤਰਾ ਭੋਲਨਾਥ ਦੇ ਜੈਕਾਰਿਆਂ ਨਾਲ ਐਤਵਾਰ ਨੂੰ ਸਮਾਪਤ ਹੋਈ। ਭਗਵਾਨ ਸ਼ਿਵ ਦੀ ਪਵਿੱਤਰ ਚਾਂਦੀ ਦੀ ਗਦਾ ‘ਛੜੀ ਮੁਬਾਰਕ’ ਨੂੰ ਹਵਾਈ ਮਾਰਗ ਤੋਂ ਲਿਜਾਇਆ ਗਿਆ। ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਇਸ ਯਾਤਰਾ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਸੀ।
ਪਵਿੱਤਰ ਗਦਾ, ਜਿਸ ਵਿਚ ਇਕ ਬਾਬਾ ਬਰਫ਼ਾਨੀ ਭਗਵਾਨ ਸ਼ਿਵ ਅਤੇ ਦੂਜਾ ਸ਼ਕਤੀ ਰੂਪ ਦੇਵੀ ਪਾਰਬਤੀ ਦਾ ਪ੍ਰਤੀਕ ਹੈ, ਦੇ ਸੁਰੱਖਿਅਕ ਮਹੰਤ ਦੀਪੇਂਦਰ ਗਿਰੀ ਨੇ ਗੁਫ਼ਾ ਵਿਚ ਪੂਜਾ ਅਤੇ ਹੋਰ ਰਿਵਾਇਤੀ ਰਸਮਾਂ ਦੀ ਅਗਵਾਈ ਕੀਤੀ। ਉਸ ਸਮੇਂ ਉੱਥੇ ਸਿਰਫ਼ ਕੁਝ ਚੁਨਿੰਦਾ ਸਾਧੂ ਮੌਜੂਦ ਸਨ। ਇਸ ਦੌਰਾਨ ਮਹਾਮਾਰੀ ਦੇ ਛੇਤੀ ਖ਼ਾਤਮੇ, ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸਮੂਹਿਕ ਪ੍ਰਾਰਥਨਾਵਾਂ ਕੀਤੀਆਂ ਗਈਆਂ।
ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਤੀਸ਼ਰ ਕੁਮਾਰ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਬੋਰਡ ਨੇ ਛੜੀ ਮੁਬਾਰਕ ਨੂੰ ਪਵਿੱਤਰ ਗੁਫ਼ਾ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ। ਮਹੰਤ ਦੀਪੇਂਦਰ ਗਿਰੀ ਨੇ ਸੰਤਾਂ ਸਮੇਤ ਹੋਰਨਾਂ ਨਾਲ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਅਤੇ ਰੱਖੜੀ ਦੇ ਮੌਕੇ ਯਾਤਰਾ ਸੰਪੰਨ ਹੋਈ। ਸ਼ਰਧਾਲੂਆਂ ਲਈ ਸਵੇਰੇ ਅਤੇ ਸ਼ਾਮ ਦੀ ਆਰਤੀ ਦਾ ਟੀ. ਵੀ. ’ਤੇ ਸਿੱਧਾ ਪ੍ਰਸਾਰਣ ਕਰਨ ਦੀ ਵਿਵਸਥਾ ਵੀ ਕੀਤੀ ਗਈ ਸੀ।
ਅਜਨਾਲਾ ਦੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ’ਚ ਵੰਡੀ ਗਈ 602ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY