ਭੋਪਾਲ— ਮੱਧ ਪ੍ਰਦੇਸ਼ 'ਚ ਕਰਜ਼ ਤੋਂ ਪਰੇਸ਼ਾਨ ਇਕ ਹੋਰ ਕਿਸਾਨ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਇੱਥੇ ਪਿਛਲੇ 10 ਦਿਨਾਂ 'ਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਇਸ ਕਿਸਾਨ ਨੇ ਸ਼ੁੱਕਰਵਾਰ ਨੂੰ ਧਾਰ ਜ਼ਿਲੇ 'ਚ ਖੁਦਕੁਸ਼ੀ ਕੀਤੀ। ਧਾਰ ਤੋਂ ਮਿਲੀ ਰਿਪੋਰਟ ਅਨੁਸਾਰ ਧਾਰ ਜ਼ਿਲੇ ਦੇ ਬਾਗ ਥਾਣੇ ਦੇ ਪਿੰਡ ਰਾਮਪੁਰਾ ਵਾਸੀ ਜਗਦੀਸ਼ ਮੋਰੀ (40) ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕਰਜ਼ ਤੋਂ ਪਰੇਸ਼ਾਨ ਹੋ ਕੇ ਮੋਰੀ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਜਗਦੀਸ਼ ਦੇ ਪਿਤਾ ਦੇ ਨਾਂ ਨਾਲ ਜ਼ਮੀਨ ਹੈ ਅਤੇ ਉਸ 'ਤੇ ਬੈਂਕ ਦਾ ਕਰਜ਼ ਸੀ। ਕਰਜ਼ ਨਹੀਂ ਚੁੱਕਾ ਪਾਉਣ ਕਾਰਨ ਪਰੇਸ਼ਾਨ ਹੋ ਕੇ ਉਸ ਨੇ ਸ਼ੁੱਕਰਵਾਰ ਦੁਪਹਿਰ ਕੀਟਨਾਸ਼ਕ ਪੀ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਇਸ ਮਾਮਲੇ ਨੂੰ ਪਰਿਵਾਰਕ ਵਿਵਾਦ ਦੱਸ ਰਹੀ ਹੈ। ਧਾਰ ਦੇ ਪੁਲਸ ਸੁਪਰਡੈਂਟ ਬੀਰੇਂਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਸ਼ ਦੇ ਨਾਂ ਨਾਲ ਕੋਈ ਜ਼ਮੀਨ ਨਹੀਂ ਸੀ। ਉਹ ਸ਼ਰਾਬ ਦਾ ਆਦੀ ਸੀ ਅਤੇ ਸ਼ੁੱਕਰਵਾਰ ਨੂੰ ਪਰਿਵਾਰ 'ਚ ਵਿਵਾਦ ਵੀ ਹੋਇਆ ਸੀ। ਮੰਦਸੌਰ ਜ਼ਿਲੇ 'ਚ 6 ਮਈ ਨੂੰ ਕਿਸਾਨ ਅੰਦੋਲਨ ਦੌਰਾਨ ਪੁਲਸ ਗੋਲੀਬਾਰੀ 'ਚ 5 ਕਿਸਾਨਾਂ ਦੇ ਮਾਰੇ ਜਾਣ ਤੋਂ ਬਾਅਦ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਕਈ ਐਲਾਨ ਕੀਤੇ ਹਨ।
ਇਸ ਤੋਂ ਪਹਿਲਾਂ 8 ਜੂਨ ਤੋਂ ਲੈ ਕੇ 25 ਜੂਨ ਤੱਕ 11 ਹੋਰ ਕਿਸਾਨਾਂ ਨੇ ਵੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਰਜ਼ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਜਿਨ੍ਹਾਂ 12 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਗ੍ਰਹਿ ਜ਼ਿਲੇ ਸੀਹੋਰ ਦੇ ਸਭ ਤੋਂ ਵਧ ਚਾਰ ਕਿਸਾਨ ਹਨ, ਜਦੋਂ ਕਿ ਹੋਸ਼ੰਗਾਬਾਦ ਜ਼ਿਲੇ ਦੇ 2 ਕਿਸਾਨ ਹਨ ਅਤੇ ਵਿਦਿਸ਼ਾ, ਰਾਏਸੇਨ, ਬਾਲਾਘਾਟ, ਬੜਵਾਨੀ, ਧਾਰ ਅਤੇ ਸ਼ਿਵਪੁਰੀ ਜ਼ਿਲੇ ਦੇ ਇਕ-ਇਕ ਕਿਸਾਨ ਸ਼ਾਮਲ ਹਨ।
ਪਾਕਿ ਦੀ ਨਵੀਂ ਸਾਜਿਸ਼! ਆਈ.ਐੱਸ.ਆਈ. ਤੋਂ ਹੈੱਕ ਕਰਵਾ ਰਿਹਾ ਸੀ ਭਾਰਤੀ ਨੈੱਟਵਰਕ
NEXT STORY