ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਸਥਿਤ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਅੱਜ ਇੱਕ ਟ੍ਰੇਨਿੰਗ ਜਹਾਜ਼ ਕ੍ਰੈਸ਼ ਹੋ ਗਿਆ ਹੈ। ਪੁਣੇ ਦਿਹਾਤੀ ਪੁਲਸ ਮੁਤਾਬਕ ਇਹ ਜਹਾਜ਼ ਗੋਜੂਬਾਵੀ ਪਿੰਡ ਦੇ ਖੇਤਰ ਵਿੱਚ ਡਿੱਗਿਆ। ਇਸ ਹਾਦਸੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਕੁਝ ਮਹੀਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਰਦਨਾਕ ਜਹਾਜ਼ ਹਾਦਸੇ ਦੀਆਂ ਯਾਦਾਂ ਮੁੜ ਤਾਜ਼ਾ ਕਰ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ 'ਰੇਡਬਰਡ ਐਵੀਏਸ਼ਨ' ਦਾ ਇੱਕ ਦੋ-ਸੀਟਰ ਟ੍ਰੇਨਿੰਗ ਜਹਾਜ਼ ਆਪਣੀ ਰੁਟੀਨ ਉਡਾਣ ਦੌਰਾਨ ਉੱਡ ਰਿਹਾ ਸੀ ਕਿ ਇਹ ਅਚਾਨਕ ਖੇਤਾਂ ਵਿੱਚ ਜਾ ਡਿੱਗਿਆ। ਇਸ ਹਾਦਸੇ ਵਿੱਚ ਟ੍ਰੇਨੀ ਪਾਇਲਟ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਣੇ ਦਿਹਾਤੀ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ
Baramati, Maharashtra: A training aircraft belonging to Red Bird, a pilot training company, crashed at Gojubavi in the Baramati MIDC area. The pilot sustained minor injuries and is undergoing treatment. Baramati Taluka Police are investigating. Further details are awaited pic.twitter.com/I6qqhVzq1V
— IANS (@ians_india) May 13, 2026
ਬਾਰਾਮਤੀ ਵਿੱਚ ਵਾਪਰਿਆ ਇਹ ਹਾਦਸਾ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਇਸੇ ਸਾਲ 28 ਜਨਵਰੀ 2026 ਨੂੰ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਵੀ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਕ੍ਰੈਸ਼ ਹੋ ਗਿਆ ਸੀ। ਉਸ ਭਿਆਨਕ ਹਾਦਸੇ ਵਿੱਚ ਅਜੀਤ ਪਵਾਰ ਸਣੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਸ ਵਕਤ ਖ਼ਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਗਿਆ ਸੀ।
ਕੁਝ ਹੀ ਮਹੀਨਿਆਂ ਦੇ ਅੰਦਰ ਬਾਰਾਮਤੀ ਵਿੱਚ ਦੂਜਾ ਜਹਾਜ਼ ਹਾਦਸਾ ਹੋਣ ਕਾਰਨ ਹੁਣ ਹਵਾਈ ਸੁਰੱਖਿਆ ਅਤੇ ਟ੍ਰੇਨਿੰਗ ਪ੍ਰਬੰਧਾਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਬਾਰਾਮਤੀ ਹਵਾਈ ਅੱਡੇ ਦੇ ਆਲੇ-ਦੁਆਲੇ ਹਵਾਈ ਉਡਾਣਾਂ ਲਈ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ 'ਚ ਅਜਿਹੀ ਕੋਈ ਹੋਰ ਅਣਹੋਣੀ ਨਾ ਵਾਪਰੇ।
ਇਹ ਵੀ ਪੜ੍ਹੋ- PoK 'ਚ ਐਕਸ਼ਨ ਦੀ ਤਿਆਰੀ ! ਤਣਾਅ ਵਿਚਾਲੇ 9 ਜੂਨ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਸ਼ਰਮਾ ਨੇ ਘਟਾਏ ਆਪਣੇ ਕਾਫਲੇ ਦੇ ਵਾਹਨ
NEXT STORY