ਅਮਰਾਵਤੀ– ਆਂਧਰਾ ਪ੍ਰਦੇਸ਼ ਦੇ ਅਮਲਾਪੁਰਮ ਤੋਂ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਦੇ ਇਕ ਐੱਮ. ਪੀ. ਨੇ ਸੋਮਵਾਰ ਪਾਰਟੀ ਛੱਡ ਦਿੱਤੀ ਅਤੇ ਵਾਈ.ਐੱਸ.ਆਰ. ਕਾਂਗਰਸ ਵਿਚ ਸ਼ਾਮਲ ਹੋ ਗਏ।
ਪੂਰਬੀ ਗੋਦਾਵਰੀ ਜ਼ਿਲੇ ਦੇ ਅਮਲਾਪੁਰਮ (ਰਿਜ਼ਰਵ) ਲੋਕ ਸਭਾ ਹਲਕੇ ਤੋਂ ਐੱਮ. ਪੀ. ਪਾਂਡੂਲਾ ਰਾਜਿੰਦਰ ਬਾਬੂ ਨੇ ਵਾਈ. ਐੱਸ. ਆਰ. ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਅੰਨਾਕਾਪਲੀ ਤੋਂ ਤੇਲਗੂ ਦੇਸ਼ਮ ਦੇ ਐੱਮ. ਪੀ. ਸ਼੍ਰੀਨਿਵਾਸ ਰਾਓ ਦੀ ਵਾਈ.ਐੱਸ.ਆਰ. ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ।
ਸੁਪਰੀਮ ਕੋਰਟ ਨੇ ਸਟਰਲਾਈਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਣ ਤੋਂ ਕੀਤੀ ਨਾਂਹ
NEXT STORY