ਸੰਤਕਬੀਰਨਗਰ- ਉੱਤਰ ਪ੍ਰਦੇਸ਼ 'ਚ ਸੰਤਕਬੀਰਨਗਰ ਜ਼ਿਲ੍ਹੇ 'ਚ ਖਲੀਲਾਬਾਦ ਕੋਤਵਾਲੀ ਥਾਣਾ ਖੇਤਰ ਦੇ ਮੁਹੱਲਾ ਘੋਰਖਲ ਵਾਸੀ ਸਮਾਜਵਾਦੀ ਪਾਰਟੀ (ਸਪਾ) ਨੇਤਾ ਵਿਨੋਦ ਯਾਦਵ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਪੁਲਸ ਖੇਤਰ ਅਧਿਾਕਰੀ ਘਨਘਟਾ ਅਭੈ ਨਾਥ ਮਿਸ਼ਰਾ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਯਾਦਵ ਓਰੂਵਾ ਬਜ਼ਾਰ (ਜ਼ਿਲ੍ਹਾ ਗੋਰਖਪੁਰ) ਇਕ ਵਿਆਹ ਸਮਾਰੋਹ 'ਚ ਕਾਰ ਤੋਂ ਵਾਪਸ ਘਰ ਆ ਰਹੇ ਸਨ।
ਚਮਸ਼ਦੀਦਾਂ ਅਨੁਸਾਰ ਐਤਵਾਰ ਰਾਤ ਕਰੀਬ ਇਕ ਵਜੇ ਸੰਤਕਬੀਨਗਰ ਜ਼ਿਲ੍ਹੇ ਦੇ ਘਨਘਟਾ ਥਾਣਾ ਖੇਤਰ ਦੇ ਸਿਰਸੀ ਪਿੰਡ ਕੋਲ ਸੜਕ ਪਾਰ ਕਰ ਰਹੀ ਨੀਲ ਗਾਂ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਅਚਾਨਕ ਹੋਈ ਟੱਕਰ ਨਾਲ ਵਾਹਨ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਿਆ। ਹਾਦਸੇ 'ਚ ਵਿਨੋਦ ਯਾਦਵ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਨਾਲ ਮੌਜੂਦ ਹੋਰ ਲੋਕਾਂ ਨੂੰ ਵੀ ਸੱਟਾਂ ਲੱਗੀਆਂ। ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਸਿਹਤ ਕੇਂਦਰ ਮਲੌਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਿਨੋਦ ਯਾਦਵ (48) ਸਮਾਜਵਾਦੀ ਪਾਰਟੀ ਨਾ ਜੁੜੇ ਸਰਗਰਮ ਵਰਕਰ ਸਨ ਅਤੇ ਖੇਤਰ 'ਚ ਉਨ੍ਹਾਂ ਦੀ ਚੰਗੀ ਪਛਾਣ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੁਢਾਪੇ ਦੀ ਕਮਜ਼ੋਰੀ ਹੋਵੇਗੀ ਦੂਰ! AIIMS ਮਾਹਿਰ ਨੇ ਦੱਸਿਆ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਦਾ ਗੁਪਤ ਮੰਤਰ
NEXT STORY