ਨਰਮਦਾਪੁਰਮ (ਮੱਧ ਪ੍ਰਦੇਸ਼), (ਭਾਸ਼ਾ)– ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲੇ ’ਚ ਇਕ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਤੇ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇਕ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਕਥਿਤ ਤੌਰ ’ਤੇ ਇਕ ਚਪੜਾਸੀ ਨੂੰ ਵਿਦਿਆਰਥੀਆਂ ਦੀਆਂ ਪ੍ਰੀਖਿਆ ਕਾਪੀਆਂ ਦੀ ਜਾਂਚ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਸੂਤਰਾਂ ਨੇ ਕਿਹਾ ਕਿ ਪੀੜਤ ਵਿਦਿਆਰਥੀਆਂ ਨੇ ਸਥਾਨਕ ਵਿਧਾਇਕ ਠਾਕੁਰਦਾਸ ਨਾਗਵੰਸ਼ੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਅਧਿਕਾਰੀਆਂ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ। ਪਿਪਰੀਆ ’ਚ ਸਥਿਤ ਭਗਤ ਸਿੰਘ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਵਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤੇ ਪ੍ਰੋਫੈਸਰ ਰਾਮਗੁਲਾਮ ਪਟੇਲ ਨੂੰ 4 ਅਪ੍ਰੈਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਵਰਮਾ ਨੇ ਕਿਹਾ ਕਿ ਪ੍ਰੀਖਿਆ ਕਾਪੀਆਂ ਦੀ ਜਾਂਚ ਦਾ ਕੰਮ ਇਕ ਮਹਿਮਾਨ ਅਧਿਆਪਕ ਨੂੰ ਸੌਂਪਿਆ ਗਿਆ ਸੀ, ਜਿਸ ਨੇ ਕਾਲਜ ਵਿਚ ਤਾਇਨਾਤ ਇਕ ‘ਬੁੱਕ ਲਿਫਟਰ’ ਦੇ ਮਾਧਿਅਮ ਰਾਹੀਂ ਇਸ ਨੂੰ ਇਕ ਚਪੜਾਸੀ ਨੂੰ ਸੌਂਪ ਦਿੱਤਾ।
ਹੁਣ ATM 'ਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਓਵਰ ਟ੍ਰਾਂਜੈਕਸ਼ਨ 'ਤੇ ਦੇਣੇ ਹੋਣਗੇ ਇੰਨੇ ਰੁਪਏ
NEXT STORY