ਕੋਟਾ- ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਲਾਪਤਾ ਹੋਈ ਇਕ ਨਾਬਾਲਗ ਅਨਾਥ ਕੁੜੀ ਨੂੰ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਨੇ 5 ਮਹੀਨੇ ਬਾਅਦ ਲੱਭ ਲਿਆ ਹੈ। ਮੁਖਬਿਰ ਦੀ ਸੂਚਨਾ 'ਤੇ ਪੁਲਸ ਨੇ ਬਾਰਾਂ ਪਹੁੰਚ ਕੇ ਇਕ ਰਿਹਾਇਸ਼ੀ ਮਕਾਨ ਦੇ ਸਾਹਮਣੇ ਤੋਂ ਬੱਚੀ ਦਾ ਰੈਸਕਿਊ ਕੀਤਾ ਅਤੇ ਉਸ ਨੂੰ ਕੋਟਾ ਵਾਪਸ ਲੈ ਕੇ ਆਈ।
10 ਜੂਨ ਤੋਂ ਲਾਪਤਾ ਸੀ ਬੱਚੀ
ਕੋਟਾ ਸਿਟੀ ਦੀ SP ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਡਾਬੀ ਵਾਸੀ ਇਕ ਵਿਅਕਤੀ ਨੇ 17 ਜੂਨ ਨੂੰ ਥਾਣੇ 'ਚ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਉਸ ਦੀ ਨਾਬਾਲਗ ਚਚੇਰੀ ਭੈਣ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। 10 ਜੂਨ ਨੂੰ ਉਹ ਕਿਤੇ ਬਾਹਰ ਗਈ ਸੀ ਅਤੇ ਵਾਪਸ ਨਹੀਂ ਆਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ FIR ਦਰਜ ਕਰਕੇ ਨਾਬਾਲਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
5000 ਰੁਪਏ ਦਾ ਰੱਖਿਆ ਗਿਆ ਸੀ ਇਨਾਮ
SP ਨੇ ਦੱਸਿਆ ਕਿ ਲੜਕੀ ਦੀ ਭਾਲ ਲਈ ਪਹਿਲਾਂ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ ਫੁਟੇਜ ਚੈੱਕ ਕੀਤੇ। ਕਾਲ ਵੇਰਵਿਆਂ ਦੀ ਪੁਸ਼ਟੀ ਕੀਤੀ ਗਈ ਸੀ। ਸੋਸ਼ਲ ਮੀਡੀਆ ਦੇ ਰਿਕਾਰਡ ਦੀ ਖੋਜ ਕੀਤੀ ਗਈ। ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 5000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਅਤੇ ਲੜਕੀ ਦੀ ਭਾਲ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਕੁੰਜ ਵਿਹਾਰ ਕਾਲੋਨੀ 'ਚ ਮਿਲੀ ਲੜਕੀ
ਪੁਲਸ ਨੇ ਨਾਬਾਲਗ ਦੀ ਤਸਵੀਰ ਅਤੇ ਇਨਾਮ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਨਾਲ-ਨਾਲ ਅਖਬਾਰਾਂ 'ਚ ਵੀ ਛਾਪੀ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲੜਕੀ ਨੂੰ ਅਕਤੂਬਰ ਮਹੀਨੇ ਵਿਚ ਬਾਰਾਂ ਦੇ ਇਕ ਬਾਜ਼ਾਰ ਵਿਚ ਦੇਖਿਆ ਗਿਆ ਸੀ। ਜਦੋਂ ਮੁਖਬਰਾਂ ਤੋਂ ਵਧੇਰੇ ਜਾਣਕਾਰੀ ਮੰਗੀ ਗਈ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਬਾਰਾਂ ਦੀ ਕੁੰਜ ਵਿਹਾਰ ਕਾਲੋਨੀ 'ਚ ਇਕ ਲੜਕੀ ਦੇਖੀ ਗਈ ਹੈ। ਵਿਸ਼ੇਸ਼ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ੀ ਲਈ ਤਾਂ ਉਕਤ ਨਾਬਾਲਗ ਇਕ ਰਿਹਾਇਸ਼ੀ ਘਰ ਦੇ ਬਾਹਰੋਂ ਮਿਲੀ।
ਬਾਲ ਸੁਧਾਰ ਘਰ 'ਚ ਰਹੇਗੀ ਲੜਕੀ
ਆਖ਼ਰਕਾਰ ਨਾਬਾਲਗ ਲੜਕੀ ਦੀ ਭਾਲ ਕਰ ਰਹੀ ਟੀਮ ਉਸ ਨੂੰ ਕੋਟਾ ਲੈ ਕੇ ਆਈ, ਹੁਣ ਉਸ ਨੂੰ ਜਾਂਚ ਲਈ ਉਦਯੋਗ ਨਗਰ ਥਾਣੇ ਦੇ SHO ਨੂੰ ਸੌਂਪ ਦਿੱਤਾ ਗਿਆ ਹੈ। ਕੁਝ ਪੁੱਛਗਿੱਛ ਅਤੇ ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ।
ਅੱਜ ਝਾਰਖੰਡ ਆਉਣਗੇ ਅਮਿਤ ਸ਼ਾਹ, 3 ਚੋਣ ਰੈਲੀਆਂ ਨੂੰ ਸੰਬੋਧਨ ਕਰ ਮੰਗਣਗੇ ਵੋਟਾਂ
NEXT STORY