ਨਵੀਂ ਦਿੱਲੀ - ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ 39 ਦਵਾਈਆਂ ਦੇ ਫਾਰਮੂਲੇਸ਼ਨਾਂ ਦੀਆਂ ਪ੍ਰਚੂਨ ਕੀਮਤਾਂ ਤੈਅ ਕਰ ਦਿੱਤੀਆਂ ਹਨ। ਹਾਲਾਂਕਿ ਇਸ ਦੌਰਾਨ ਐਂਟੀ-ਰੈਬੀਜ਼ ਇਮਿਊਨੋਗਲੋਬੂਲਿਨ ਦੀ ਪ੍ਰਚੂਨ ਕੀਮਤ ਵਿਚ 6.49 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰੈਬੀਜ਼ ਦੇ ਇਲਾਜ ਦਾ ਖ਼ਰਚਾ ਵਧ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਐਂਟੀ-ਰੈਬੀਜ਼ ਇਮਿਊਨੋਗਲੋਬੂਲਿਨ ਦੀ ਕੀਮਤ 1121.9 ਰੁਪਏ ਪ੍ਰਤੀ ਮਿਲੀਲੀਟਰ ਤੋਂ ਵਧਾ ਕੇ 1194.8 ਰੁਪਏ ਪ੍ਰਤੀ ਮਿਲੀਲੀਟਰ ਕਰ ਦਿੱਤੀ ਗਈ ਹੈ। ਇਹ ਬਦਲਾਅ ਮਾਰਚ ਵਿਚ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ’ਚ 0.65 ਫ਼ੀਸਦੀ ਸਾਲਾਨਾ ਵਾਧੇ ਦੇ ਫ਼ੈਸਲੇ ਤੋਂ ਬਾਅਦ ਕੀਤਾ ਗਿਆ ਹੈ।
ਇਨ੍ਹਾਂ ਬੀਮਾਰੀਆਂ ਦੀਆਂ ਦਵਾਈਆਂ ਦੇ ਵੀ ਨਵੇਂ ਰੇਟ
ਐੱਨ. ਪੀ. ਪੀ. ਏ. ਨੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਐੱਚ.ਆਈ.ਵੀ., ਦਿਲ ਦੇ ਰੋਗ ਅਤੇ ਅੱਖਾਂ ਦੀ ਇਨਫੈਕਸ਼ਨ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਵੀ ਤੈਅ ਕੀਤੀਆਂ ਹਨ। ਇਸ ਦਾ ਮਕਸਦ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਕੰਟਰੋਲਡ ਅਤੇ ਪਾਰਦਰਸ਼ੀ ਕੀਮਤਾਂ ’ਤੇ ਮੁਹੱਈਆ ਕਰਵਾਉਣਾ ਹੈ।
ਦਿਲ ਅਤੇ ਬੀ.ਪੀ. ਦੇ ਮਰੀਜ਼ਾਂ ਨੂੰ ਰਾਹਤ
ਅਥਾਰਟੀ ਨੇ ਐਮਲੋਡਿਪੀਨ, ਬਿਸੋਪ੍ਰੋਲੋਲ ਅਤੇ ਟੈਲਮੀਸਾਰਟਨ ਦੇ ਕੰਬੀਨੇਸ਼ਨ ਵਾਲੀ ਬਲੱਡ ਪ੍ਰੈਸ਼ਰ ਦੀ ਦਵਾਈ ਦੀ ਕੀਮਤ ਤੈਅ ਕੀਤੀ ਹੈ। ਉੱਥੇ ਹੀ ਕਲੋਪੀਡੋਗ੍ਰੇਲ, ਐਸਪਰੀਨ ਅਤੇ ਐਟੋਰਵਾਸਟੇਟਿਨ ਦੇ ਸੁਮੇਲ ਵਾਲੀ ਦਿਲ ਦੇ ਰੋਗ ਦੀ ਦਵਾਈ ਅਤੇ ਨੇਪਾਫੇਨਾਕ ਤੇ ਮੋਕਸੀਫਲੋਕਸਾਸਿਨ ਵਾਲੇ ਆਈ ਡ੍ਰੌਪਸ ਦੀਆਂ ਕੀਮਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ।
ਵੱਧ ਕੀਮਤ ਵਸੂਲਣ ’ਤੇ ਹੋਵੇਗੀ ਕਾਰਵਾਈ
ਐੱਨ. ਪੀ. ਪੀ. ਏ. ਨੇ ਸਾਫ਼ ਕੀਤਾ ਹੈ ਕਿ ਜੇ ਕੋਈ ਨਿਰਮਾਤਾ ਜਾਂ ਵਿਕਰੇਤਾ ਤੈਅ ਪ੍ਰਚੂਨ ਕੀਮਤ ਤੋਂ ਵੱਧ ਰੇਟ ਵਸੂਲਦਾ ਹੈ, ਤਾਂ ਉਸ ਨੂੰ ਵੱਧ ਵਸੂਲੀ ਗਈ ਰਕਮ ਵਿਆਜ ਸਮੇਤ ਜਮ੍ਹਾ ਕਰਵਾਉਣੀ ਪਵੇਗੀ। ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀ. ਪੀ. ਸੀ. ਓ.), 2013 ਤਹਿਤ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ।
ਨਿਊਮੋਕੋਕਲ ਵੈਕਸੀਨ ਨੂੰ ਪੰਜ ਸਾਲ ਦੀ ਰਾਹਤ
ਐੱਨ. ਪੀ. ਪੀ. ਏ. ਨੇ ਹੈਦਰਾਬਾਦ ਦੀ ਕੰਪਨੀ ਬਾਇਓਲਾਜੀਕਲ ਈ ਦੀ 14-ਵੈਲੇਂਟ ਨਿਊਮੋਕੋਕਲ ਕਾਂਜੂਗੇਟ ਵੈਕਸੀਨ ਨੂੰ 5 ਸਾਲਾਂ ਲਈ ਰੇਟ ਕੰਟਰੋਲ ਤੋਂ ਛੋਟ ਦਿੱਤੀ ਹੈ। ਇਹ ਛੋਟ ਸਵਦੇਸ਼ੀ ਖੋਜ ਅਤੇ ਵਿਕਾਸ ਤਹਿਤ ਤਿਆਰ ਕੀਤੇ ਗਏ ਨਵੇਂ ਪੇਟੈਂਟ ਉਤਪਾਦਾਂ ਲਈ ਉਪਲਬਧ ਨਿਯਮਾਂ ਮੁਤਾਬਕ ਦਿੱਤੀ ਗਈ ਹੈ।
ਵਾਰਾਣਸੀ ’ਚ ਕੋਰੋਨਾ ਦਾ ਨਵਾਂ ਮਾਮਲਾ, 27 ਸਾਲਾ ਨੌਜਵਾਨ BHU ’ਚ ਦਾਖਲ
NEXT STORY