ਇੰਦੌਰ (ਏਜੰਸੀ)- ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਆਦਿਵਾਸੀ ਭਾਈਚਾਰੇ ਦੇ 25 ਸਾਲਾ ਨੌਜਵਾਨ ਦੀ ਖੁਦਕੁਸ਼ੀ ਦੇ ਮਾਮਲੇ ’ਚ ਉਸ ਦੇ ਮੋਬਾਈਲ ਫੋਨ ’ਚੋਂ ਮਿਲੇ ਵਟਸਐੱਪ ਸੰਦੇਸ਼ਾਂ ਨੂੰ ਪਹਿਲੀ ਨਜ਼ਰੇ ਮੌਤ ਤੋਂ ਪਹਿਲਾਂ ਦਾ ਅਹਿਮ ਬਿਆਨ (ਡਾਇੰਗ ਡੈਕਲਾਰੇਸ਼ਨ) ਮੰਨਦੇ ਹੋਏ 3 ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ। ਜਸਟਿਸ ਜੈ ਕੁਮਾਰ ਪਿਲਈ ਨੇ ਧਾਰ ਜ਼ਿਲੇ ਦੇ ਵਿਸ਼ੇਸ਼ ਜਸਟਿਸ (ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਰੋਕੂ ਐਕਟ) ਵੱਲੋਂ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਿਜ ਕੀਤੇ ਜਾਣ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ 27 ਜੁਲਾਈ ਨੂੰ ਉਨ੍ਹਾਂ ਦੀ ਅਪਰਾਧਿਕ ਅਪੀਲ ਵੀ ਖਾਰਜ ਕਰ ਦਿੱਤੀ।
ਇਸਤਗਾਸਾ ਧਿਰ ਅਨੁਸਾਰ, ਸੰਤੋਸ਼ ਉਰਫ਼ ਲਖਨ ਔਸਾਰੀ (25) ਨੇ ਖੇਤੀਬਾੜੀ ਜ਼ਮੀਨ ਦੇ ਪੁਰਾਣੇ ਵਿਵਾਦ ਨੂੰ ਲੈ ਕੇ ਕਰਣ ਜਾਟ, ਧਰਮਿੰਦਰ ਜਾਟ ਅਤੇ ਉਮੇਸ਼ ਜਾਟ ਵੱਲੋਂ ਕਥਿਤ ਧਮਕੀਆਂ, ਗਾਲੀ-ਗਲੋਚ ਅਤੇ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮੌਤ ਤੋਂ ਪਹਿਲਾਂ 7 ਮਈ ਨੂੰ ਮਰਨ ਤੋਂ ਪਹਿਲਾਂ ਔਸਾਰੀ ਨੇ ਆਪਣੇ ਪਿਤਾ ਦੇ ਮੋਬਾਈਲ ਨੰਬਰ ’ਤੇ 3 ਵਟਸਐੱਪ ਮੈਸੇਜ ਭੇਜੇ ਸਨ। ਅਦਾਲਤ ਨੇ ਕਿਹਾ ਕਿ ਇਹ ਮੈਸੇਜ ਇਸਤਗਾਸਾ ਧਿਰ ਦੇ ਅਹਿਮ ਇਲੈਕਟ੍ਰਾਨਿਕ ਸਬੂਤ ਹਨ ਅਤੇ ਪਹਿਲੀ ਨਜ਼ਰੇ ਮੌਤ ਤੋਂ ਪਹਿਲਾਂ ਦੇ ਅਹਿਮ ਬਿਆਨ ਦੇ ਰੂਪ ’ਚ ਸਾਹਮਣੇ ਆਉਂਦੇ ਹਨ, ਜਿਨ੍ਹਾਂ ’ਚ ਮੁਲਜ਼ਮਾਂ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਿਤਾ ਅਤੇ ਭਰਾ ਦੇ ਪੁਲਸ ਸਾਹਮਣੇ ਦਰਜ ਬਿਆਨ ਵੀ ਇਸਤਗਾਸਾ ਪੱਖ ਦੇ ਬਿਆਨ ਦੀ ਪੁਸ਼ਟੀ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰੀ ਮੀਂਹ ਕਾਰਨ RIMS ਹਸਪਤਾਲ 'ਚ ਭਰਿਆ ਪਾਣੀ, ਗੰਦੇ ਪਾਣੀ 'ਚੋਂ ਲੰਘਣ ਲਈ ਮਜ਼ਬੂਰ ਮਰੀਜ਼
NEXT STORY