ਨਵੀਂ ਦਿੱਲੀ (ਏਜੰਸੀ)- ਭਾਰਤ ’ਚ ਅਪ੍ਰੈਲ, 2021 ਤੋਂ ਦਸੰਬਰ, 2025 ਵਿਚਾਲੇ 381.8 ਅਰਬ ਅਮਰੀਕੀ ਡਾਲਰ ਦਾ ਐੱਫ.ਡੀ.ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਆਇਆ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਰਾਜ ਸਭਾ ’ਚ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਜੁਲਾਈ, 2021 ਤੋਂ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਕੁੱਲ 316 ਸਮਝੌਤਾ ਪੱਤਰਾਂ (ਐੱਮ.ਓ.ਯੂ.) ’ਤੇ ਵੀ ਦਸਤਖ਼ਤ ਹੋਏ ਹਨ।
ਵਿਦੇਸ਼ ਮੰਤਰਾਲਾ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ’ਚ ਅਮਰੀਕਾ, ਬ੍ਰਿਟੇਨ, ਫਰਾਂਸ, ਚੀਨ ਅਤੇ ਜਾਪਾਨ ਸਮੇਤ 23 ਦੇਸ਼ਾਂ ਦੀਆਂ ਵਿਦੇਸ਼ ਯਾਤਰਾਵਾਂ ਕੀਤੀਆਂ। 2025 ’ਚ ਪ੍ਰਧਾਨ ਮੰਤਰੀ ਨੇ ਮਾਰੀਸ਼ਸ, ਥਾਈਲੈਂਡ, ਸ਼੍ਰੀਲੰਕਾ, ਸਾਈਪ੍ਰਸ, ਕੈਨੇਡਾ, ਕ੍ਰੋਏਸ਼ੀਆ, ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਨਾਮੀਬੀਆ, ਮਾਲਦੀਵ, ਜਾਪਾਨ, ਭੂਟਾਨ, ਦੱਖਣੀ ਅਫਰੀਕਾ, ਜਾਰਡਨ, ਓਮਾਨ ਅਤੇ ਇਥੋਪੀਆ ਦਾ ਵੀ ਦੌਰਾ ਕੀਤਾ। ਜਿਨ੍ਹਾਂ ’ਤੇ 180 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਸਰਕਾਰ ਨੇ ਦੱਸਿਆ ਕਿ ਇਨ੍ਹਾਂ ਦੌਰਿਆਂ ਦੀ ਆਰਥਿਕ ਕੂਟਨੀਤੀ ਦੀ ਬਦੌਲਤ ਦੇਸ਼ ’ਚ ਅਰਬਾਂ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ ਹਾਂਡੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ
NEXT STORY