ਨਵੀਂ ਦਿੱਲੀ- ਕੇਂਦਰੀ ਯੂਥ ਮਾਮਲੇ ’ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਦਿੱਲੀ ਪਹੁੰਚਣ ’ਤੇ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਸਨਮਾਨਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨਿਸ਼ਾਦ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਪੁਰਸ਼ਾਂ ਦੇ ਹਾਈ ਜੰਪ ਦੀ ਟੀ 47 ਸ਼੍ਰੇਣੀ ਵਿਚ 2.06 ਮੀਟਰ ਦੀ ਛਲਾਂਗ ਲਾ ਕੇ ਚਾਂਦੀ ਤਮਗਾ ਜਿੱਤਿਆ ਸੀ। ਖੇਡ ਮੰਤਰੀ ਨੇ ਕਿਹਾ,‘‘ਭਾਰਤ ਆਪਣੇ ਪੈਰਾਲੰਪਿਕ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੈ। ਭਾਰਤ ਨੇ ਹੁਣ ਤੱਕ ਆਪਣੇ ਸਭ ਤੋਂ ਵੱਧ ਤਮਗੇ ਜਿੱਤੇ ਹਨ। ਖੇਡਾਂ ਪ੍ਰਤੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅਟੁੱਟ ਸਮਰਥਨ ਨੇ ਅਸਲੀਅਤ ਵਿਚ ਸਾਡੇ ਖਿਡਾਰੀਆਂ ਨੂੰ ਆਪਣੇ ਸਰਵਸ੍ਰੇਸ਼ਠ ਦੇਣ ਲਈ ਉਤਸ਼ਾਹਿਤ ਕੀਤਾ ਹੈ।
ਨਿਸ਼ਾਦ ਨੇ ਦਿਖਾ ਦਿੱਤਾ ਹੈ ਕਿ ਦ੍ਰਿੜ੍ਹਤਾ ਨਾਲ ਉੱਚ ਪੱਧਰ ’ਤੇ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰ ਭਾਰਤ ਪੈਰਾਲੰਪਿਕ ਖਿਡਾਰੀਆਂ ਨੂੰ ਸਹੂਲਤਾਂ ’ਤੇ ਵਿੱਤੀ ਸਹਾਇਤਾ ਦੇ ਨਾਲ ਮਦਦ ਦੇਣ ਲਈ ਜਾਰੀ ਰੱਖੇਗੀ ਤਾਂ ਕਿ ਉਹ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖ ਸਕਣ। ਮੈਂ ਨਿਸ਼ਾਦ ਦੀ ਸਫ਼ਲਤਾ ਨੂੰ ਲੈ ਕੇ ਇਸ ਵਜ੍ਹਾ ਨਾਲ ਹੋਰ ਵੀ ਉਤਸ਼ਾਹਿਤ ਹਾਂ, ਕਿਉਂਕਿ ਉਹ ਮੇਰੇ ਹੀ ਰਾਜ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ।’’ ਨਿਸ਼ਾਦ ਕੁਮਾਰ ਨੂੰ ਸਨਮਾਨਤ ਕਰਦੇ ਖੇਡ ਮੰਤਰੀ ਅਨੁਰਾਗ ਠਾਕੁਰ, ਨਾਲ ਹਨ ਨਿਸਿਥ ਪ੍ਰਮਾਣਿਕ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪੈਰਾਲੰਪਿਕ ’ਚ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਸਨਮਾਨਤ ਕੀਤਾ।
ਕਸ਼ਮੀਰ ’ਚ 26 ਸਾਲਾਂ ਬਾਅਦ ਖੁੱਲ੍ਹਿਆ ਸ਼ੀਤਲਨਾਥ ਮੰਦਰ
NEXT STORY