ਹਮੀਰਪੁਰ (ਰਾਜੀਵ)– ਕਾਂਗਰਸ ਪਾਰਟੀ ਦਾ ਇਤਿਹਾਸ ਕਿਵੇਂ ਦਾ ਰਿਹਾ ਹੈ ਇਸ ਨੂੰ ਕਾਂਗਰਸ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਚੰਗੀ ਤਰ੍ਹਾਂ ਜਾਣਦੇ ਹਨ | ਉਨ੍ਹਾਂ ਨੂੰ ਇਸ ਬਾਰੇ ਦੱਸਣ ਦੀ ਲੋੜ ਨਹੀਂ ਹੈ। ਇਹ ਉਹੀ ਕਾਂਗਰਸ ਹੈ ਜਿਸ ਨੇ ਦੇਸ਼ ’ਚ ਘੁਟਾਲਿਆਂ ਦਾ ਰਿਕਾਰਡ ਬਣਾਇਆ ਹੈ, ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਇਹ ਗੱਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵਿਧਾਨ ਸਭਾ ਖੇਤਰ ’ਚ ਚੋਣ ਪ੍ਰਚਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਅਨੁਰਾਗ ਨੇ ਕਿਹਾ ਕਿ ਦੇਸ਼ ਦੇ ਲੋਕ ਕਾਂਗਰਸ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਹ ਉਹੀ ਪਾਰਟੀ ਹੈ ਜਿਸ ਨੇ ਵੋਟਾਂ ਲੈ ਕੇ ਆਮ ਲੋਕਾਂ ਨੂੰ ਵੰਡ ਕੇ ਅਤੇ ਭੁੱਲਾ ਕੇ ਦੇਸ਼ ’ਤੇ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੱਸੇ ਕਿ ਇਸ ਨੇ 5 ਸਾਲਾਂ ’ਚ ਕਿੰਨੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਓ. ਪੀ. ਐੱਸ. ਕਿਨ੍ਹੇ ਖਤਮ ਕੀਤੀ ਸੀ, ਇਹ ਸਭ ਜਾਣਦੇ ਹਨ। ਕਾਂਗਰਸ ਸਰਕਾਰ ਦੇ ਸਮੇਂ ਓ. ਪੀ. ਐੱਸ. ਖਤਮ ਕੀਤਾ ਗਿਆ, ਹੁਣ ਕਾਂਗਰਸੀ ਇਸ ਦਾ ਜਵਾਬ ਜਨਤਾ ਨੂੰ ਦੇਣ।
30 ਤੋਂ ਬਾਅਦ ਤੇਜ਼ ਹੋਵੇਗਾ ਪ੍ਰਚਾਰ
ਕੇਂਦਰੀ ਮੰਤਰੀ ਨੇ ਕਿਹਾ ਕਿ 30 ਅਕਤੂਬਰ ਤੋਂ ਬਾਅਦ ਸੂਬੇ ਭਰ ’ਚ ਪਾਰਟੀ ਦੀ ਚੋਣ ਮੁਹਿੰਮ ਵੱਡੇ ਪੱਧਰ ’ਤੇ ਤੇਜ਼ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀ ਹਿਮਾਚਲ ਨੂੰ ਕਾਫੀ ਸਮਾਂ ਦਿੱਤਾ ਹੈ ਅਤੇ ਹੁਣ ਚੋਣ ਸਮੇਂ ਦੌਰਾਨ ਉਹ ਚਾਰੇ ਸੰਸਦੀ ਹਲਕਿਆਂ ’ਚ ਵੱਡੀਆਂ ਰੈਲੀਆਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਫਰਕ ਵੀ ਵਧੇਗਾ।
ਕਮਾਲ ਦਾ ਹੁਨਰ! ਕੁੜੀ ਨੇ ਇਕ ਹੱਥ ਨਾਲ ਇਕੱਠੀਆਂ ਬਣਾਈਆਂ ਵੱਖ-ਵੱਖ 15 ਤਸਵੀਰਾਂ
NEXT STORY