ਲਖਨਊ– ਸੱਚ ਕਹਿੰਦੇ ਹਨ ਕਿ ਹੁਨਰ ਕਿਸੇ ਦੀ ਮੋਹਤਾਜ਼ ਨਹੀਂ ਹੁੰਦਾ, ਇਹ ਕਿਸੇ ਵਿਚ ਵੀ ਹੋ ਸਕਦਾ ਹੈ। ਅਸਾਧਾਰਣ ਹੁਨਰ ਕਿਸੇ ਨੂੰ ਵੀ ਹੈਰਾਨ ਕਰ ਸਕਦਾ ਹੈ। ਅਜਿਹਾ ਹੀ ਹੈਰਾਨ ਕਰਨ ਵਾਲਾ ਇਕ ਹੁਨਰ ਯੂ. ਪੀ. ਦੇ ਬਦਾਯੂੰ ਵਿਚ ਦਿਖਾਈ ਦਿੱਤਾ ਹੈ ਜਿਸਨੂੰ ਦੇਖ ਕੇ ਹਰ ਕੋਈ ਦੰਦਾਂ ਹੇਠ ਉਂਗਲੀ ਦਬਾ ਲਵੇਗਾ। ਇਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਬਦਾਯੂੰ ਜ਼ਿਲੇ ਦੇ ਵਿਜੇ ਨਗਲਾ ਪਿੰਡ ਦੀ ਰਹਿਣ ਵਾਲੀ ਨੂਰਜਹਾਂ ਇਕੋ ਹੀ ਸਮੇਂ ਵਿਚ 15 ਵੱਖ-ਵੱਖ ਲੋਕਾਂ ਦਾ ਸਕੈੱਚ ਬਣਾਉਂਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ
ਕਾਰੋਬਾਰੀ ਆਨੰਦ ਮਹਿੰਦਰਾ ਨੇ ਵੀ ਟਵੀਟ ਕਰ ਕੇ ਇਸ ਕੁੜੀ ਦੇ ਟੈਲੇਂਟ ਦੀ ਸ਼ਲਾਘਾ ਕਰਦੇ ਹੋਏ ਇਸਨੂੰ ‘ਚਮਤਕਾਰ’ ਦੱਸਿਆ ਹੈ। ਵੀਡੀਓ ਕਲਿਪ ਵਿਚ ਇਕ ਹੱਥ ਨਾਲ ਇਕ ਕੁੜੀ ਇਕੱਠੇ 15 ਸਕੈੱਚ ਬਣਾਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਇਹ ਸੰਭਵ ਹੀ ਕਿਵੇਂ ਹੈ? ਜ਼ਾਹਿਰ ਹੈ ਉਹ ਇਕ ਪ੍ਰਤਿਭਾਸ਼ਾਲੀ ਕਲਾਕਾਰ ਹੈ ਪਰ ਇਕ ਵਾਰ ਵਿਚ 15 ਚਿੱਤਰਾਂ ਨੂੰ ਚਿਤਰਤ ਕਰਨਾ ਕਲਾ ਤੋਂ ਕਿਤੇ ਜ਼ਿਆਦਾ ਹੈ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ
ਵੀਡੀਓ ਵਿਚ ਲੜਕੀ ਨੂੰ ਪੈਨ ਫੜਨ ਲਈ ਲਕੜ ਦਾ ਫੇਰਮ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਉਹ ਲਕੜ ਦੇ ਲੰਬਕਾਰੀ ਤੇ ਹੋਰੀਜੱਟਲ ਰੱਖਦੀ ਹੈ, ਉਨ੍ਹਾਂ ਨੂੰ ਬੰਨ੍ਹਦੀ ਹੈ ਅਤੇ ਉਸ ਵਿਚ ਨੀਲੇ ਅਤੇ ਲਾਲ ਰੰਗ ਦੇ ਪੈੱਨ ਲਗਾਉਂਦੀ ਹੈ। ਉਹ ਇਕੱਠੇ ਮਹਾਤਮਾ ਗਾਂਧੀ. ਡਾ. ਬੀ. ਆਰ. ਅੰਬੇਡਕਰ, ਭਗਤ ਸਿੰਘ, ਡਾ. ਰਾਜਿੰਦਰ ਪ੍ਰਸਾਦ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਹਸਤੀਆਂ ਦੇ 15 ਚਿੱਤਰ ਬਣਾਉਂਦੀ ਹੈ।
ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ
ਕੇਜਰੀਵਾਲ ਨੇ PM ਨੂੰ ਚਿੱਠੀ ਲਿਖ ਕੇ ਕਰੰਸੀ ਨੋਟਾਂ 'ਤੇ ਗਣੇਸ਼ ਜੀ ਅਤੇ ਦੇਵੀ ਲਕਸ਼ਮੀ ਦੀ ਫ਼ੋਟੋ ਲਗਾਉਣ ਦੀ ਕੀਤੀ ਮੰਗ
NEXT STORY