ਨਵੀਂ ਦਿੱਲੀ- ਸਰਕਾਰ ਨੇ ਕੋਵਿਡ ਕਾਲ ’ਚ 2 ਸਾਲਾਂ ਦੇ ਵਕਫੇ ਤੋਂ ਬਾਅਦ ਸਾਲ 2023 ਲਈ ਰਵਾਇਤੀ ਢੰਗ ਨਾਲ ਸਾਲਾਨਾ ਕੈਲੰਡਰ ਪ੍ਰਕਾਸ਼ਿਤ ਕੀਤਾ ਹੈ। ਸੂਚਨਾ ਪ੍ਰਸਾਰਣ, ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਵਿਖੇ ਨੈਸ਼ਨਲ ਮੀਡੀਆ ਸੈਂਟਰ ’ਚ ਸਾਲਾਨਾ ਕੈਲੰਡਰ ਜਾਰੀ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੈਲੰਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਦੇ ਮੰਤਰ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਆਖ ਦਿੱਤੀ ਇਹ ਗੱਲ
ਕੁੱਲ 13 ਭਾਸ਼ਾਵਾਂ ’ਚ ਪ੍ਰਕਾਸ਼ਿਤ ਕੀਤਾ ਗਿਆ ਕੈਲੰਡਰ
ਇਸ ਕੈਲੰਡਰ ਨੂੰ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 13 ਭਾਸ਼ਾਵਾਂ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨੂੰ ਸਾਰੇ ਸਰਕਾਰੀ ਦਫ਼ਤਰਾਂ, ਪੰਚਾਇਤੀ ਰਾਜ ਸੰਸਥਾਵਾਂ, ਸਿਹਤ ਕੇਂਦਰਾਂ, ਨਵੋਦਿਆ ਅਤੇ ਕੇਂਦਰੀ ਵਿਦਿਆਲਿਆਂ, ਬਲਾਕ ਵਿਕਾਸ ਦਫ਼ਤਰਾਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰਾਂ ਨੂੰ ਭੇਜਿਆ ਜਾਵੇਗਾ।
ਕੈਲੰਡਰ 'ਚ ਨੇ 12 ਤਸਵੀਰਾਂ, ਦੇਸ਼ ਦੀ ਤਰੱਕੀ ਤੇ ਲੋਕ ਭਲਾਈ 'ਤੇ ਆਧਾਰਿਤ
ਅਨੁਰਾਗ ਨੇ ਕਿਹਾ ਕਿ ਕੈਲੰਡਰ ’ਚ ਦਰਸਾਈਆਂ ਗਈਆਂ 12 ਤਸਵੀਰਾਂ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਦੇ 12 ਪਹਿਲੂਆਂ ’ਤੇ ਆਧਾਰਿਤ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਜਾ ਕੇ ਆਪਣੇ ਕਲਿਆਣਕਾਰੀ ਫ਼ੈਸਲਿਆਂ ਨੂੰ ਕਿਵੇਂ ਲਾਗੂ ਕੀਤਾ ਅਤੇ ਉਨ੍ਹਾਂ ਨਾਲ ਆਮ ਲੋਕਾਂ ਦੇ ਜੀਵਨ ’ਚ ਕਿਸ ਤਰ੍ਹਾਂ ਸਕਾਰਾਤਮਕ ਬਦਲਾਅ ਆਇਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੈਲੰਡਰ ਦੇ ਇਸ ਐਡੀਸ਼ਨ ’ਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਭਵਿੱਖ ਲਈ ਸੰਕਲਪਾਂ ਨੂੰ ਵੀ ਦਰਸਾਇਆ ਗਿਆ ਹੈ। ਇਸੇ ਲਈ ਨਵੇਂ ਸਾਲ ਦੇ ਕੈਲੰਡਰ ਦਾ ਥੀਮ ‘ਨਵਾਂ ਸਾਲ ਨਵੇਂ ਸੰਕਲਪ’ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ
11 ਲੱਖ ਕਾਪੀਆਂ ਪ੍ਰਕਾਸ਼ਿਤ, ਹਰ ਮਹੀਨੇ ਲਈ ਇਕ ਥੀਮ
ਸਾਲ 2023 ਦੇ ਕੈਲੰਡਰ ’ਚ ਹਰੇਕ ਮਹੀਨੇ ਲਈ ਇਕ ਥੀਮ ਚੁਣਿਆ ਗਿਆ ਹੈ। ਇਹ ਇਸ ਪ੍ਰਕਾਰ ਹਨ- ਜਨਵਰੀ- ਕਰਤੱਵਿਆ ਮਾਰਗ, ਫਰਵਰੀ- ਕਿਸਾਨ ਕਲਿਆਣ, ਮਾਰਚ- ਨਾਰੀ ਸ਼ਕਤੀ, ਅਪ੍ਰੈਲ- ਸਿੱਖਿਅਤ ਭਾਰਤ, ਮਈ- ਕੌਸ਼ਲ ਭਾਰਤ, ਜੂਨ- ਫਿਟ ਇੰਡੀਆ, ਜੁਲਾਈ- ਮਿਸ਼ਨ ਲਾਈਫ, ਅਗਸਤ- ਖੇਲੋ ਇੰਡੀਆ, ਸਤੰਬਰ- ਵਸੁਧੈਵ ਕੁਟੁੰਬਕਮ, ਅਕਤੂਬਰ- ਖਾਧ ਸੁਰੱਖਿਆ, ਨਵੰਬਰ- ਆਤਮ-ਨਿਰਭਰ ਭਾਰਤ ਅਤੇ ਦਸੰਬਰ- ਅਸ਼ਟਲਕਸ਼ਮੀ (ਪੂਰਬ-ਉੱਤਰ ਦੇ 8 ਸੂਬੇ)।
ਜਨਤਕ ਖੇਤਰ ਦੇ ਅਦਾਰਿਆਂ ਅਤੇ ਖੁਦਮੁਖਤਿਆਰ ਸੰਸਥਾਵਾਂ ’ਚੋਂ ਇਸ ਕੈਲੰਡਰ ਨੂੰ ਖਰੀਦਿਆ ਜਾ ਸਕਦਾ ਹੈ। ਇਸ ਦੇ ਲਈ ਕੈਲੰਡਰ ਦੀਆਂ ਲਗਭਗ 11 ਲੱਖ ਕਾਪੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ 2.5 ਲੱਖ ਕਾਪੀਆਂ ਪੰਚਾਇਤਾਂ ’ਚ ਖੇਤਰੀ ਭਾਸ਼ਾਵਾਂ ’ਚ ਵੰਡੀਆਂ ਜਾਣਗੀਆਂ।
ਇਹ ਵੀ ਪੜ੍ਹੋ- ਹਾਈਵੇਅ 'ਚ ਅੜਿੱਕਾ ਬਣੇ ਹਨੂੰਮਾਨ ਮੰਦਰ ਨੂੰ 1 ਫੁੱਟ ਖਿਸਕਾਇਆ ਗਿਆ, 'ਬਾਬੂ ਅਲੀ' ਨੇ ਪੇਸ਼ ਕੀਤੀ ਮਿਸਾਲ
ਆਪਣੇ ਵਿਆਹ ਨੂੰ ਲੈ ਕੇ ਆਖ਼ਰਕਾਰ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਆਖ ਦਿੱਤੀ ਇਹ ਗੱਲ
NEXT STORY