ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਈ.ਡੀ. ਜੋ ਕਰਨਾ ਚਾਹੁੰਦੀ ਹੈ ਕਰ ਲਵੇ, ਅਸੀਂ ਈ.ਡੀ. ਦੀ ਜਾਂਚ ਤੋਂ ਨਹੀਂ ਡਰਦੇ। ਰਾਘਵ ਚੱਢਾ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਕ ਹੀ ਮਕਸਦ ਹੈ ਕਿ ਆਮ ਆਦਮੀ ਪਾਰਟੀ ਨੂੰ ਖਤਮ ਕੀਤਾ ਜਾਵੇ। ਭਾਜਪਾ ਨੂੰ ਇਕ ਹੀ ਪਾਰਟੀ ਕੋਲੋਂ ਡਰ ਲਗਦਾ ਹੈ ਉਹ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਇਸ ਕਵਾਇਦ ਵਿੱਚ ਭਾਜਪਾ ‘ਆਪ’ ਆਗੂਆਂ ਨੂੰ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ।
ਰਾਘਵ ਚੱਡਾ ਨੇ ਕਿਹਾ ਕਿ ਸੀ.ਬੀ.ਆਈ.ਅਤੇ ਈ.ਡੀ. ਕੋਲ ਮਨੀਸ਼ ਸਿਸੋਦੀਆ ਖਿਲਾਫ ਮਨਘੜ੍ਹਤ ਕਹਾਣੀਆਂ ਤੋਂ ਇਲਾਵਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕੋਲ ਨਾ ਤਾਂ ਕੋਈ ਸਬੂਤ ਹੈ, ਨਾ ਕੋਈ ਰਿਕਵਰੀ ਅਤੇ ਨਾ ਹੀ ਕੋਈ ਗਵਾਹ। ਉਨ੍ਹਾਂ ਕਿਹਾ ਕਿ ਅਦਾਲਤ ਜਦੋਂ ਸੀ.ਬੀ.ਆਈ. ਜੀ ਨੂੰ ਜ਼ਮਾਨਤ ਦੇਣ ਵਾਲੀ ਸੀ ਫਿਰ ਈ.ਡੀ. ਨੇ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਤੋਂ ਪੁੱਛਗਿੱਛ ਲਈ 10 ਦਿਨਾਂ ਦਾ ਸਮਾਂ ਮੰਗਿਆ। ਅਦਾਲਤ ਨੇ ਈ.ਡੀ. ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ ਪਰ ਈ.ਡੀ. ਨੇ ਇਨ੍ਹਾਂ 7 ਦਿਨਾਂ 'ਚ ਸਿਰਫ 15 ਘੰਟੇ ਹੀ ਪੁੱਛਗਿੱਛ ਕੀਤੀ ਹੈ। ਰੋਜ਼ਾਨਾ ਔਸਤਨ 2 ਘੰਟੇ ਪੁੱਛਗਿੱਛ ਕੀਤੀ ਜਾਂਦੀ ਹੈ।
ਇਨਫੋਰਸਮੈਂਟ ਡਾਈਰੈਕਟੋਰੇਟ ਨੇ ਪਿਛਲੇ 7 ਦਿਨਾਂ ਵਿਚ ਮਨੀਸ਼ ਸਿਸੋਦੀਆ ਦਾ ਸਿਰਫ਼ 3 ਲੋਕਾਂ ਨਾਲ ਆਹਮੋ-ਸਾਹਮਣੇ ਕਰਵਾਇਆ। 7 ਦਿਨਾਂ ਵਿਚ ਮੁਸ਼ਕਿਲ ਨਾਲ 15 ਘੰਟੇ ਦੀ ਜਾਂਚ ਕੀਤੀ ਗਈ। ਉਨ੍ਹਾਂ ਕੋਲ ਕੁਝ ਝੂਠੇ ਸਿਆਸੀ ਦੋਸ਼ਾਂ ਤੋਂ ਇਲਾਵਾ ਕੁਝ ਨਹੀਂ ਹੈ। ਈ.ਡੀ. ਨੇ 7 ਦਿਨਾਂ 'ਚ ਮਨੀਸ਼ ਜੀ ਨੂੰ ਕੀਤਾ 3 ਲੋਕਾਂ ਦਾ ਸਾਹਮਣਾ ਕਰਵਾਇਆ। ਅੱਜ ਈ.ਡੀ. ਨੇ ਉਨ੍ਹਾਂ ਹੀ 3 ਲੋਕਾਂ ਦਾ ਸਾਹਮਣਾ ਕਰਨ ਲਈ ਅਦਾਲਤ ਤੋਂ 7 ਦਿਨ ਦੀ ਰਿਮਾਂਡ ਮੰਗੀ ਹੈ। ਈ.ਡੀ. ਨੇ ਮਜ਼ਾਕ ਕੀਤਾ ਹੈ। ਭਾਜਪਾ ਕਿਸੇ ਨਾ ਕਿਸੇ ਬਹਾਨੇ ਸਿਸੋਦੀਆ ਨੂੰ ਝੂਠੇ ਕੇਸਾਂ ਵਿਚ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਇਹੀ ਹਾਲਤ ਹੈ ਭਾਜਪਾ ਦੀਆਂ ‘ਪਿਆਰੀਆਂ ਕਹਾਣੀਆਂ’ ਦੀ।
ਦਿੱਲੀ ਆਬਕਾਰੀ ਨੀਤੀ ਮਾਮਲਾ : ਕੋਰਟ ਨੇ ਸਿਸੋਦੀਆ ਦੀ ED ਹਿਰਾਸਤ 5 ਦਿਨ ਲਈ ਵਧਾਈ
NEXT STORY