Fact Check by Aajtak
ਨਵੀਂ ਦਿੱਲੀ - ਮੂੰਹ 'ਤੇ ਮਾਸਕ ਅਤੇ ਹੱਥਾਂ 'ਚ ਬੰਦੂਕ ਲੈ ਕੇ ਸੜਕਾਂ ਦੇ ਵਿਚਕਾਰ ਘੁੰਮ ਰਹੇ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲੋਕ ਕਹਿ ਰਹੇ ਹਨ ਕਿ ਗੁੜਗਾਓਂ ਦੀਆਂ ਸੜਕਾਂ 'ਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਅਤੇ ਭਾਜਪਾ ਚੁੱਪ ਹੈ।
ਫੇਸਬੁੱਕ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਇਕ ਵਿਅਕਤੀ ਨੇ ਲਿਖਿਆ, ''ਇਹ ਵੀਡੀਓ ਤਾਲਿਬਾਨ ਦਾ ਨਹੀਂ ਸਗੋਂ ਮੋਦੀ ਜੀ ਦੇ ਭਾਰਤ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਭਾਜਪਾ ਸ਼ਾਸਿਤ ਸੂਬੇ ਹਰਿਆਣਾ ਦੇ ਗੁੜਗਾਓਂ ਦੀ ਹੈ, ਜਿੱਥੇ ਚਾਰ ਬੰਦੂਕਧਾਰੀ ਮੂੰਹ 'ਤੇ ਕੱਪੜਾ ਬੰਨ੍ਹ ਕੇ ਇਕ ਕਾਰ 'ਚ ਖੁੱਲ੍ਹੇਆਮ ਘੁੰਮ ਰਹੇ ਹਨ। ਆਖ਼ਰ ਹਰਿਆਣਾ ਵਿਚ ਕੀ ਹੋ ਰਿਹਾ ਹੈ? ਅਜਿਹੀ ਇੱਕ ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।

ਅੱਜ ਤਕ ਫੈਕਟ ਚੈੱਕ ਨੇ ਪਾਇਆ ਕਿ ਇਹ ਗੁੜਗਾਓਂ ਦਾ ਨਹੀਂ ਬਲਕਿ ਤਾਮਿਲਨਾਡੂ ਦੇ ਵੇਲੋਰ ਦੀ ਇਕ ਯੂਨੀਵਰਸਿਟੀ 'ਚ ਆਯੋਜਿਤ ਮੌਕ ਡਰਿੱਲ ਦਾ ਵੀਡੀਓ ਹੈ।
ਕਿਵੇਂ ਪਤਾ ਲੱਗੀ ਸੱਚਾਈ ?
ਵੀਡੀਓ 'ਚ ਜਿਸ ਸੜਕ 'ਤੇ ਬੰਦੂਕਧਾਰੀ ਲੋਕ ਗੱਡੀ ਰਾਹੀਂ ਜਾ ਰਹੇ ਹਨ ਉਸ ਦੇ ਕਿਨਾਰੇ 'VIT University' ਦਾ ਬੋਰਡ ਲੱਗਾ ਹੈ। VIT ਭਾਵ ਵੇਲੋਰ ਇੰਸਟੀਚਿਊਟ ਆਫ ਟੈਕਨਾਲੋਜੀ ਤਾਮਿਲਨਾਡੂ ਵਿੱਚ ਇੱਕ ਯੂਨੀਵਰਸਿਟੀ ਹੈ।
ਇਸ ਤੋਂ ਬਾਅਦ, ਕੀਵਰਡ ਖੋਜ ਦੀ ਮਦਦ ਨਾਲ, ਸਾਨੂੰ ਇਸ ਵੀਡੀਓ ਬਾਰੇ ਕੁਝ ਖਬਰਾਂ ਮਿਲੀਆਂ। ਉਸ ਦੇ ਅਨੁਸਾਰ, 2 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਗਾਰਡ (NSG) ਨੇ ਵੇਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਸੀ। ਇਹ ਮੌਕ ਡਰਿੱਲ ਵੀਆਈਟੀ ਦੇ ਸਿਲਵਰ ਜੁਬਲੀ ਟਾਵਰ ਵਿੱਚ ਤਾਮਿਲਨਾਡੂ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਅਤੇ ਐਨਐਸਜੀ ਅਧਿਕਾਰੀਆਂ ਵੱਲੋਂ ਕੀਤੀ ਗਈ। ਰਿਪੋਰਟਾਂ ਮੁਤਾਬਕ ਇਸ ਮੌਕ ਡਰਿੱਲ 'ਚ ਕਰੀਬ 250 ਸੁਰੱਖਿਆ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਲੋਕਾਂ ਨੂੰ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ।
ਸਾਨੂੰ ਇਸ ਮੌਕ ਡਰਿੱਲ ਦਾ ਇੱਕ ਹੋਰ ਵੀਡੀਓ ਮਿਲਿਆ ਹੈ, ਜਿਸ ਵਿੱਚ ਲੋਕ ਅੱਤਵਾਦੀ ਦੇ ਰੂਪ ਵਿੱਚ ਇਮਾਰਤ ਵਿੱਚ ਦਾਖਲ ਹੋ ਕੇ ਹਮਲਾ ਕਰ ਰਹੇ ਹਨ। ਇਸ ਵੀਡੀਓ 'ਚ ਪੁਲਸ ਦੀਆਂ ਗੱਡੀਆਂ ਅਤੇ ਕੁਝ ਪੁਲਸ ਕਰਮਚਾਰੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਖੜ੍ਹੇ ਹਨ। ਜ਼ਾਹਿਰ ਹੈ ਕਿ ਜੇਕਰ ਅਸਲ ਵਿੱਚ ਕੁਝ ਗੁੰਡਿਆਂ ਨੇ ਇਸ ਤਰ੍ਹਾਂ ਹਮਲਾ ਕੀਤਾ ਹੁੰਦਾ ਤਾਂ ਪੁਲਸ ਖੜ੍ਹੀ ਦੇਖਦੀ ਨਹੀਂ ਰਹਿੰਦੀ।
ਇਸ ਨਾਲ ਸਬੰਧਤ ਵੀਡੀਓ ਇੱਥੇ ਦੇਖੋ
ਇਸ ਤੋਂ ਪਹਿਲਾਂ ਵੀ NSG ਨੇ ਥਾਂ-ਥਾਂ ਅੱਤਵਾਦੀ ਹਮਲਿਆਂ ਤੋਂ ਬਚਣ ਲਈ ਮੌਕ ਡਰਿੱਲ ਦਾ ਆਯੋਜਨ ਕੀਤਾ ਹੈ।
ਸਪੱਸ਼ਟ ਹੈ ਕਿ ਵੇਲੋਰ ਦੀ ਇੱਕ ਯੂਨੀਵਰਸਿਟੀ ਵਿੱਚ ਹੋਈ ਮੌਕ ਡਰਿੱਲ ਨੂੰ ਹਰਿਆਣਾ ਦੀ ਅਸਲ ਘਟਨਾ ਦੱਸ ਕੇ ਅਫਵਾਹ ਫੈਲਾਇਆ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Aajtak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
ਰਾਹੁਲ ਗਾਂਧੀ ਪੁੱਜੇ ਧਾਰਾਵੀ, ਚਮੜਾ ਉਦਯੋਗ ਨਾਲ ਜੁੜੇ ਕਾਮਿਆਂ ਨਾਲ ਕੀਤੀ ਮੁਲਾਕਾਤ
NEXT STORY