ਨਵੀਂ ਦਿੱਲੀ—ਆਰਮੀ ਚੀਫ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਦੇਸ਼ ਦੀ ਸੁਰੱਖਿਆ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਵੱਧਦੀ ਅਰਥਵਿਵਸਥਾ ਦੇ ਨਾਲ-ਨਾਲ ਸਾਡੇ ਦੇਸ਼ ਦੀ ਸੁਰੱਖਿਆ 'ਤੇ ਵੀ ਧਿਆਨ ਦੇਣਾ ਹੋਵੇਗਾ। ਰਾਵਤ ਨੇ ਕਿਹਾ ਕਿ ਦੇਸ਼ 'ਚ ਰੱਖਿਆ ਖਰਚ ਨੂੰ ਬੋਝ ਦੀ ਤਰ੍ਹਾਂ ਲਿਆ ਜਾਂਦਾ ਹੈ। ਸਰਕਾਰ ਅਜਿਹਾ ਮੰਨਦੀ ਹੈ ਕਿ ਜੋ ਰੱਖਿਆ ਖੇਤਰ 'ਚ ਧਨ ਖਰਚ ਕੀਤਾ ਜਾਂਦਾ ਹੈ ਉਸ ਤੋਂ ਜ਼ਿਆਦਾ ਫਾਇਦਾ ਨਹੀਂ ਮਿਲਦਾ, ਪਰ ਮੈਂ ਅਜਿਹਾ ਨਹੀਂ ਮੰਨਦਾ। ਜੇਕਰ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਤਾਂ ਦੇਸ਼ ਦੀ ਸੁਰੱਖਿਆ 'ਤੇ ਵੀ ਧਿਆਨ ਦੇਣਾ ਹੋਵੇਗਾ।
ਦਰਅਸਲ ਬੀਤੇ ਦਿਨਾਂ ਵਿੱਤੀ ਸਾਲ 2017-18 ਲਈ ਜੀ.ਡੀ.ਪੀ. ਦੀ ਤੀਜੀ ਤਿਮਾਹੀ ਦੇ ਅੰਕੜੇ ਜਾਰੀ ਕੀਤੇ ਗਏ ਅਤੇ ਦੂਜੀ ਤਿਮਾਹੀ ਦੇ ਮੁਕਾਬਲੇ ਤੀਜੀ ਤਿਮਾਹੀ 'ਚ ਦੇਸ਼ ਦੀ ਅਰਥਵਿਵਸਥਾ 'ਚ ਵਾਧਾ ਦੇਖਣ ਨੂੰ ਮਿਲਿਆ। ਜਿਸ 'ਚ ਦੇਸ਼ ਦੀ ਜੀ.ਡੀ.ਪੀ. 7.2 ਫੀਸਦੀ ਹੋ ਗਈ ਹੈ। ਚੀਨ ਨੂੰ ਪਿਛਾੜ ਕੇ ਇਕ ਵਾਰ ਫਿਰ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ ਵਿਕਾਸਦਰ ਵਾਲ ਦੇਸ਼ ਬਣ ਗਿਆ ਹੈ। ਚੀਨ ਦੀ ਮੌਜੂਦਾ ਜੀ.ਡੀ.ਪੀ. 6.8 ਫੀਸਦੀ ਹੈ।
ਸੋਨੀਆ ਗਾਂਧੀ ਦੇ ਘਰ ਹੋਈ ਡਿਨਰ ਪਾਰਟੀ , ਪਹੁੰਚੇ 19 ਪਾਰਟੀਆਂ ਦੇ ਆਗੂ
NEXT STORY