ਨਵੀਂ ਦਿੱਲੀ— ਫੌਜ ਵਾਂਗ ਸੀ. ਆਰ. ਪੀ. ਐੱਫ. ਆਪਣੇ ਜਵਾਨਾਂ ਦੀਆਂ ਸਾਲਾਨਾ ਛੁੱਟੀਆਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਦੇਸ਼ ਵਿਚ ਅੱਤਵਾਦ ਅਤੇ ਨਕਸਲ ਰੋਕੂ ਮੁਹਿੰਮਾਂ ਵਿਚ ਵੱਡੇ ਪੱਧਰ 'ਤੇ ਤਾਇਨਾਤ ਕੀਤੇ ਜਵਾਨਾਂ ਨੂੰ ਜ਼ਿਆਦਾ ਆਰਾਮ ਦੇਣ ਵਿਚ ਮਦਦ ਮਿਲੇਗੀ।
ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੀ. ਆਰ. ਪੀ. ਐੱਫ. ਆਪਣੇ ਜਵਾਨਾਂ ਅਤੇ ਕਮਾਂਡਿੰਗ ਅਧਿਕਾਰੀ (ਸੀ. ਓ.) ਤੱਕ ਦੇ ਅਧਿਕਾਰੀਆਂ ਨੂੰ ਸਾਲ ਵਿਚ 13 ਹੋਰ ਕੈਜ਼ੂਅਲ ਲੀਵ ਦੇਣ 'ਤੇ ਗੌਰ ਕਰ ਰਹੀ ਹੈ। ਫਿਲਹਾਲ ਸੀ. ਆਰ. ਪੀ. ਵਿਚ ਸੀ. ਓ. ਰੈਂਕ ਤੱਕ ਦੇ ਕਰਮਚਾਰੀਆਂ ਨੂੰ ਜੰਮੂ-ਕਸ਼ਮੀਰ ਵਰਗੇ ਅਹਿਮ ਖੇਤਰਾਂ ਅਤੇ ਪੂਰਬ-ਉੱਤਰ ਵਿਚ ਨਕਸਲ ਰੋਕੂ ਡਿਊਟੀ ਵਿਚ ਤਾਇਨਾਤੀ ਦੌਰਾਨ ਸਾਲ ਵਿਚ 60 ਕਮਾਈ ਛੁੱਟੀਆਂ, 15 ਕੈਜ਼ੂਅਲ ਲੀਵ ਮਿਲਦੀਆਂ ਹਨ। ਸੀ. ਆਰ. ਪੀ. ਐੱਫ. ਹੁਣ ਕੈਜ਼ੂਅਲ ਲੀਵ ਵਧਾ ਕੇ 28 ਦਿਨਾਂ ਦੀ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਬਾਈਕ ਨੇ ਦਿੱਤਾ ਧੋਖਾ ਫਿਰ ਵੀ 5 ਮਿੰਟਾਂ 'ਚ ਸੋਨਾ ਲੁੱਟ ਕੇ ਪੈਦਲ ਫਰਾਰ ਹੋਏ ਲੁਟੇਰੇ
NEXT STORY