ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ 'ਚ ਹਥਿਆਰਬੰਦ ਲੁਟੇਰਿਆਂ ਨੇ ਇਕ ਗੋਲਡ ਲੋਨ ਫਾਇਨੈਂਸ ਕੰਪਨੀ ਤੋਂ ਲਗਭਗ 15 ਕਿਲੋ ਸੋਨਾ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਪੈਦਲ ਹੀ ਫਰਾਰ ਹੋ ਗਏ। ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁਹੰਚੀ ਪੁਲਸ ਨੇ ਨਾਕਾਬੰਦੀ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਚੋਰੀ ਹੋਏ ਗਹਿਣਿਆਂ ਦੀ ਕੀਮਤ ਲਗਭਗ 3 ਕਰੋੜ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਲੁਟੇਰਿਆਂ ਨੇ ਸਿਰਫ 5 ਮਿੰਟ ਦਾ ਸਮਾਂ ਹੀ ਲਾਇਆ।
ਪੁਲਸ ਮੁਤਾਬਕ ਸ਼ਹਿਰ ਦੇ ਬੇਗੁਸਾਏ ਰੋਡ 'ਤੇ ਮਣੀਪੁਰਮ ਗੋਲਡ ਲੋਨ ਫਾਇਨੈਂਸ ਕੰਪਨੀ ਦੇ ਕਰਮਚਾਰੀ ਸੋਨੀਆ ਅਤੇ ਸਾਖਸ਼ੀ ਸ਼ਾਮ 6 ਵਜੇ ਦਫਤਰ ਦਾ ਚੈਨਲ ਬੰਦ ਕਰ ਕੇ ਕੰਮ ਨਿਪਟਾ ਰਹੇ ਸੀ। ਇਸ ਦੌਰਾਨ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੇ ਕੰਮ ਦੱਸ ਕੇ ਦਫਤਰ ਦਾ ਚੈਨਲ ਗੇਟ ਖੁਲਾਵਾ ਲਿਆ। ਚੈਨਲ ਗੇਟ ਖੁਲਦੇ ਹੀ ਦੋਵਾਂ ਨੇ ਰਿਵਾਲਵਰ ਦਿਖਾ ਕੇ ਕਰਮਚਾਰੀਆਂ ਨੂੰ ਗੋਲੀ ਮਾਰਨ ਦਾ ਧਮਕੀ ਦਿੱਤੀ ਅਤੇ ਦਫਤਰ 'ਚੋਂ ਮੌਜੂਦ ਸੋਨਾ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਕਰਮਚਾਰੀਆਂ ਨੇ ਤਰੁੰਤ ਪੁਲਸ ਨੂੰ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਦਫਤਰ ਪਹੁੰਚ ਕੇ ਕਰਮਚਾਰੀਆਂ ਦੇ ਬਿਆਨਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ। ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਲੁਟੇਰੇ ਸਥਾਨਿਕ ਭਾਸ਼ਾ 'ਚ ਗੱਲਬਾਤ ਕਰ ਰਹੇ ਸੀ ਅਤੇ ਉਨ੍ਹਾਂ ਦੇ ਸਾਥੀ ਦਫਤਰ ਤੋਂ ਬਾਹਰ ਵੀ ਮੌਜੂਦ ਸੀ। ਪੁਲਸ ਕੰਪਨੀ ਅਤੇ ਨੇੜੇ ਦੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਏਅਰਪੋਰਟ 'ਤੇ ਫੜੇ ਗਏ ਰਾਜਦ ਵਿਧਾਇਕ, ਸਾਮਾਨ ਦੀ ਜਾਂਚ ਦੌਰਾਨ ਮਿਲੇ 10 ਕਾਰਤੂਸ
NEXT STORY