ਈਟਾਨਗਰ (ਵਾਰਤਾ)- ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਤੂਤਿੰਗ ਹੈੱਡ ਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਵਾਪਰਿਆ। ਰੱਖਿਆ ਜਨ ਸੰਪਰਕ ਅਧਿਕਾਰੀ, ਗੁਹਾਟੀ ਅਨੁਸਾਰ, ਅੱਜ ਸਵੇਰੇ ਕਰੀਬ 10.40 ਵਜੇ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਤੂਤਿੰਗ ਖੇਤਰ ਕੋਲ ਉੱਨਤ ਹਲਕਾ ਹੈਲੀਕਾਪਟਰ (ਏ.ਐੱਲ.ਐੱਚ.) ਹਾਦਸੇ ਦਾ ਸ਼ਿਕਾਰ ਹੋ ਗਿਆ।
ਅਪਰ ਸਿਆਂਗ ਦੇ ਪੁਲਸ ਸੁਪਰਡੈਂਟ ਜੁਮਰ ਬਸਰ ਨੇ ਦੱਸਿਆ,''ਹਾਦਸੇ ਵਾਲੀ ਜਗ੍ਹਾ ਸੜਕ ਨਾਲ ਜੁੜੀ ਨਹੀਂ ਹੈ। ਇਕ ਬਚਾਅ ਦਲ ਨੂੰ ਭੇਜਿਆ ਗਿਆ ਹੈ ਅਤੇ ਹੋਰ ਸਾਰੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।'' ਇਸ ਤੋਂ ਪਹਿਲਾਂ ਇਸ ਸਾਲ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਕੋਲ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ 'ਚ ਭਾਰਤੀ ਫ਼ੌਜ ਦੇ ਇਕ ਪਾਇਲਟ ਦੀ ਮੌਤ ਹੋ ਗਈ ਸੀ।
ਦਿੱਲੀ ਦੇ ਲੋਕ ‘ਆਪ ਨਿਰਭਰ’ ਤੇ ‘ਆਤਮ ਨਿਰਭਰ’ ’ਚੋਂ ਇਕ ਚੁਣਨ : ਅਮਿਤ ਸ਼ਾਹ
NEXT STORY