ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ’ਚ ਇਕ ਮੁਕਾਬਲੇ ਦੌਰਾਨ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਤੇ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਇਹ ਮੁਕਾਬਲਾ ਸ਼ੁੱਕਰਵਾਰ ਰਾਤ ਊਧਮਪੁਰ-ਡੋਡਾ ਸਰਹੱਦੀ ਖੇਤਰ ’ਚ ਗਸ਼ਤ ਕਰ ਰਹੀ ਪਾਰਟੀ ’ਤੇ ਅੱਤਵਾਦੀਆਂ ਵੱਲੋਂ ਫਾਇਰਿੰਗ ਕਰਨ ਤੋਂ ਬਾਅਦ ਸ਼ੁਰੂ ਹੋਇਆ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ ਫੌਜ ਦਾ ਇਕ ਜਵਾਨ ਤੇ 2 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਸ਼ਹੀਦ ਹੋਏ ਜਵਾਨ ਦੀ ਪਛਾਣ ਬਲਦੇਵ ਚੰਦ (35) ਵਜੋਂ ਹੋਈ ਹੈ ਜੋ 58 ਆਰਮਡ 4 ਆਰ ਆਰ ਦਾ ਮੈਂਬਰ ਸੀ। ਉਹ ਝੰਡੂਟਾ ਵਿਧਾਨ ਸਭਾ ਹਲਕੇ ਅਧੀਨ ਸਨੀਹਰਾ ਗ੍ਰਾਮ ਪੰਚਾਇਤ ਦੇ ਗੰਗਲੋਹ ਪਿੰਡ ਦੇ ਵਾਸੀ ਬਿਸ਼ਨ ਦਾਸ ਦਾ ਪੁੱਤਰ ਸੀ । ਉਹ ਕਿਸ਼ਤਵਾੜ ’ਚ ਤਾਇਨਾਤ ਸੀ। ਜ਼ਖਮੀ ਪੁਲਸ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ। ਸ਼ਹੀਦ ਬਲਦੇਵ ਚੰਦ ਆਪਣੇ ਪਿੱਛੇ ਪਤਨੀ ਸ਼ਿਵਾਨੀ ਰਣੌਤ, 6 ਸਾਲ ਦਾ ਪੁੱਤਰ ਈਸ਼ਾਨ ਤੇ ਮਾਤਾ-ਪਿਤਾ ਨੂੰ ਢੱਡ ਗਿਆ ਹੈ। ਸ਼ਹੀਦ ਦੀ ਮ੍ਰਿਤਕ ਦੇਹ ਦੇ ਐਤਵਾਰ ਦੁਪਹਿਰ ਤੱਕ ਉਸ ਦੇ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ। ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਉਸ ਦੀ ਸ਼ਹਾਦਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ
NEXT STORY