ਦ੍ਰਾਸ (ਸ਼੍ਰੀਨਗਰ)— ਫੌਜ ਦੇ ਕਮਾਂਡਰ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਦੇ ਨਾਲ ਲੱਗਦੀ ਕੰਟਰੋਲ ਲਾਈਨ (ਐੱਲ. ਓ. ਸੀ.) ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਲਾਈਨ 'ਤੇ ਕਿਸੇ ਵੀ ਹੰਗਾਮੀ ਸਥਿਤੀ ਜਾਂ ਚੁਣੌਤੀ ਦਾ ਸਾਹਮਣਾ ਕਰਨ ਵਿਚ ਸਮਰੱਥ ਹੈ। ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਵਿਆਪਕ ਪੱਧਰ 'ਤੇ ਸੁਰੱਖਿਆ ਫੋਰਸਾਂ ਦੇ ਆਧੁਨਿਕੀਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਨਾਲ ਸੰਚਾਲਨ ਤਿਆਰੀਆਂ ਬਿਹਤਰ ਹੋਈਆਂ ਹਨ। ਉਨ੍ਹਾਂ ਨੇ ਕਸ਼ਮੀਰ ਵਿਚ ਹਾਲਾਤ ਨੂੰ ਸਥਿਰ ਪਰ ਨਾਜ਼ੁਕ ਦੱਸਿਆ। ਉਨ੍ਹਾਂ ਨੇ 1999 ਦੇ ਕਾਰਗਿਲ ਯੁੱਧ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਿਹਾ ਕਿ ਸਾਡੀ ਫੌਜ ਮੁਸ਼ਕਲ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੁਝ ਖੇਤਰਾਂ ਦੀ ਪਛਾਣ ਕੀਤੀ ਹੈ ਜਿਥੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਵਿਚ ਐੱਲ. ਓ. ਸੀ. ਕੋਲ ਮੁੱਢਲਾ ਢਾਂਚਾ ਵਿਕਸਿਤ ਕਰਨ ਜਾਂ ਰਾਤ ਵੇਲੇ ਨਿਗਰਾਨੀ ਦੀ ਸਮਰੱਥਾ ਸੁਧਾਰਨ ਅਤੇ ਰਾਤ ਸਮੇਂ ਲੜਨ ਦੀ ਸਮਰੱਥਾ ਨੂੰ ਬਿਹਤਰ ਕਰਨਾ ਸ਼ਾਮਲ ਹੈ। ਜਿਥੋਂ ਤੱਕ ਸੁਰੱਖਿਆ ਫੋਰਸਾਂ ਦੀਆਂ ਸੰਚਾਲਨ ਤਿਆਰੀਆਂ ਦੀ ਗੱਲ ਹੈ, ਹੁਣ ਤੱਕ ਕਾਫੀ ਸੁਧਾਰ ਹੋਇਆ ਹੈ।
ਰਾਫੇਲ, ਮਹਿੰਗਾਈ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਯੂਥ ਕਾਂਗਰਸ ਵਲੋਂ ਵਿਖਾਵਾ
NEXT STORY