ਨਵੀਂ ਦਿੱਲੀ, (ਭਾਸ਼ਾ)- ਅਪੀਲੀ ਟ੍ਰਿਬਿਊਨਲ ਐੱਨ. ਸੀ. ਐੱਲ. ਏ. ਟੀ. ਨੇ ਜੰਬੋ ਫਿਨਵੈਸਟ ਦੇ ਖਿਲਾਫ ਦਿਵਾਲੀਆਪਨ ਪ੍ਰਕਿਰਿਆ ਸ਼ੁਰੂ ਕਰਨ ਦੀ ਇਕਵਿਟਾਸ ਸਮਾਲ ਫਾਈਨਾਂਸ ਬੈਂਕ ਦੀ ਪਟੀਸ਼ਨ ਰੱਦ ਕਰ ਦਿੱਤੀ ਅਤੇ ਇਸ ਮਾਮਲੇ ’ਚ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਨੂੰ ਬਰਕਰਾਰ ਰੱਖਿਆ।
ਇਸ ਤੋਂ ਪਹਿਲਾਂ, ਐੱਨ. ਸੀ. ਐੱਲ. ਟੀ. ਦੀ ਜੈਪੁਰ ਬੈਂਚ ਨੇ ਜੰਬੋ ਫਿਨਵੈਸਟ ਦੇ ਖਿਲਾਫ ਦਿਵਾਲਾ ਪਟੀਸ਼ਨ ਖਾਰਜ ਕਰ ਦਿੱਤੀ ਸੀ। ਟ੍ਰਿਬਿਊਨਲ ਨੇ ਕਿਹਾ ਕਿ ਜੰਬੋ ਫਿਨਵੈਸਟ ਇਨਸਾਲਵੈਂਸੀ ਐਂਡ ਬੈਂਕ੍ਰਪਸੀ ਕੋਡ (ਆਈ. ਬੀ. ਸੀ.) ਦੀ ਧਾਰਾ 3 (17) ਅਨੁਸਾਰ ਇਕ ਵਿੱਤੀ ਸੇਵਾਦਾਤਾ ਹੈ ਅਤੇ ਇਹ ਉਹ ਕਾਰਪੋਰੇਟ ਵਿਅਕਤੀ ਨਹੀਂ ਹੈ ਜਿਸ ਦੇ ਖਿਲਾਫ ਧਾਰਾ 7 ਦੀ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤਾ ਜਾ ਸਕੇ। ਇਕਵਿਟਾਸ ਸਮਾਲ ਫਾਈਨਾਂਸ ਬੈਂਕ ਨੇ ਇਸ ਫ਼ੈਸਲੇ ਨੂੰ ਐੱਨ. ਸੀ. ਐੱਲ. ਟੀ. ’ਚ ਚੁਣੌਤੀ ਦਿੱਤੀ, ਇਹ ਦਾਅਵਾ ਕਰਦੇ ਹੋਏ ਕਿ ਜੰਬੋ ਫਿਨਵੈਸਟ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ’ਚ ਇਕ ਵਿੱਤੀ ਸੇਵਾਦਾਤਾ ਵਜੋਂ ਰਜਿਸਟਰਡ ਹੈ। ਬੈਂਕਿੰਗ ਰੈਗੂਲੇਸ਼ਨ ਨੇ 16 ਜਨਵਰੀ, 2020 ਨੂੰ ਇਸ ਨੂੰ ਆਪਣੀ ਬੈਲੇਂਸ ਸ਼ੀਟ ਵਧਾਉਣ ਤੋਂ ਰੋਕ ਦਿੱਤਾ ਅਤੇ ਜਨਤਕ ਫ਼ੰਡਾਂ ਤੱਕ ਕਿਸੇ ਵੀ ਰੂਪ ’ਚ ਪਹੁੰਚ ਅਤੇ ਕਰਜ਼ਾ ਦੇਣ ’ਤੇ ਰੋਕ ਲਾ ਦਿੱਤੀ।
ਕੀ ਸੀ ਬੈਂਕ ਦਾ ਤਰਕ
ਬੈਂਕ ਦਾ ਤਰਕ ਸੀ ਕਿ ਆਰ. ਬੀ. ਆਈ. ਦੇ ਹੁਕਮ ਅਨੁਸਾਰ, ਜੰਬੋ ਫਿਨਵੈਸਟ ਅਸਲ ’ਚ ਵਿੱਤੀ ਸੇਵਾਦਾਤਾ ਦੇ ਪੇਸ਼ੇ ’ਚ ਨਹੀਂ ਹੈ ਅਤੇ ਇਸ ਲਈ ਕੋਡ ’ਚ ਸ਼ਾਮਲ ਸੁਰੱਖਿਆ ਇਸ ਮਾਮਲੇ ’ਤੇ ਲਾਗੂ ਨਹੀਂ ਹੁੰਦੀ। ਹਾਲਾਂਕਿ, ਐੱਨ. ਸੀ. ਐੱਲ. ਟੀ. ਨੇ ਕਿਹਾ ਕਿ ਆਰ. ਬੀ. ਆਈ. ਦੇ ਰੋਕ ਸਬੰਧੀ ਹੁਕਮਾਂ ਦੇ ਬਾਵਜੂਦ ਜੰਬੋ ਫਿਨਵੈਸਟ ਦਾ ਵਿੱਤੀ ਸੇਵਾਦਾਤਾ ਦਾ ਆਕਾਰ ਅਤੇ ਸਥਿਤੀ ਖ਼ਤਮ ਨਹੀਂ ਹੁੰਦੀ। ਐੱਨ. ਸੀ. ਐੱਲ. ਟੀ. ਨੇ ਇਹ ਵੀ ਜ਼ਿਕਰ ਕੀਤਾ ਕਿ ਜੰਬੋ ਫਿਨਵੈਸਟ ਦਾ ਰਜਿਸਟ੍ਰੇਸ਼ਨ 14 ਅਕਤੂਬਰ ਨੂੰ ਰੱਦ ਕੀਤਾ ਗਿਆ ਸੀ, ਜਿਸ ਦਾ ਮਤਲਬ ਹੈ ਕਿ ਇਸ ਤਰੀਕ ਤੱਕ ਇਹ ਰਜਿਸਟਰਡ ਵਿੱਤੀ ਸੇਵਾਦਾਤਾ ਹੀ ਸੀ।
ਐੱਨ. ਸੀ. ਐੱਲ. ਏ. ਟੀ. ਨੇ ਕੀ ਕਿਹਾ
ਐੱਨ. ਸੀ. ਐੱਲ. ਏ. ਟੀ. ਦੀ ਦੋ ਮੈਂਬਰੀ ਬੈਂਚ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਕੋਡ ਦੀਆਂ ਧਾਰਾਵਾਂ ਲਾਗੂ ਹੋਣਗੀਆਂ ਅਤੇ ਵਿੱਤੀ ਸੇਵਾਦਾਤੇ ਦੇ ਖਿਲਾਫ ਕਾਰਪੋਰੇਟ ਦਿਵਾਲੀਆ ਹੱਲ ਪ੍ਰਕਿਰਿਆ (ਸੀ. ਆਈ. ਆਰ. ਪੀ.) ਸ਼ੁਰੂ ਕਰਨ ਦੀ ਪ੍ਰਕਿਰਿਆ ਕੋਡ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਵਿੱਤੀ ਸੇਵਾਦਾਤਾ (ਐੱਫ. ਐੱਸ. ਪੀ.) ਵਰਗੇ ਐੱਨ. ਬੀ. ਐੱਫ. ਸੀ., ਬੈਂਕ ਅਤੇ ਬੀਮਾਕਰਤਾ ਸ਼ੁਰੂ ’ਚ ਕਾਰਪੋਰੇਟ ਦਿਵਾਲੀਆਪਨ ਹੱਲ ਪ੍ਰਕਿਰਿਆ (ਸੀ. ਆਈ. ਆਰ. ਪੀ.) ਦੇ ਘੇਰੇ ਤੋਂ ਬਾਹਰ ਸਨ ਪਰ ਬਾਅਦ ’ਚ ਵਿਸ਼ੇਸ਼ ਵਿਵਸਧਾਰਾਂ ਤਹਿਤ ਉਨ੍ਹਾਂ ਨੂੰ ਇਸ ਦੇ ਘੇਰੇ ’ਚ ਲਿਆਂਦਾ ਗਿਆ।
ਸੁਧਾਰਾਂ ਦੀ ਕਿਸ਼ਤੀ ’ਤੇ ਸਵਾਰ ਭਾਰਤੀ ਅਰਥਵਿਵਸਥਾ, 2025 ’ਚ ਦਿਸੀ ਬੇਜੋੜ ਮਜ਼ਬੂਤੀ
NEXT STORY