ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਦਾ ਮਜ਼ਾਕ ਉਡਾਉਣਾ ਭਾਰੀ ਪੈ ਰਿਹਾ ਹੈ। ਆਪਣੀ ਇਕ ਪੁਰਾਣੀ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆਏ ਰਣਦੀਪ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਸ਼ੁੱਕਰਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਅਰੇਸਟ ਰਣਦੀਪ ਹੁੱਡਾ ਅਤੇ ਮਾਇਆਵਤੀ ਟ੍ਰੈਂਡ ਕਰ ਰਹੇ ਹੈ।
ਮਾਇਆਵਤੀ ਨੂੰ ਲੈ ਕੇ ਕੀਤਾ ਮਾੜਾ ਮਜ਼ਾਕ
ਰਣਦੀਪ ਹੁੱਡਾ ਦੀ ਵਾਇਰਲ ਹੋ ਰਹੀ ਇਸ ਵੀਡੀਓ 'ਚ ਉਹ ਸੋਸ਼ਲ ਮੀਡੀਆ 'ਤੇ ਗੱਲ ਕਰ ਰਿਹਾ ਹੈ। ਇਸ ਦੌਰਾਨ ਉਹ ਉਥੇ ਬੈਠੇ ਸਰੋਤਿਆਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ 'ਗੰਦਾ ਜੋਕ' ਸੁਣਾਉਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ 'ਮਾਇਆਵਤੀ 2 ਬੱਚਿਆਂ ਨਾਲ ਜਾ ਰਹੀ ਹੁੰਦੀ ਹੈ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਪੁੱਛਿਆ ਕਿ ਇਹ ਬੱਚੇ ਜੁੜਵਾਂ ਹਨ?' ਤਾਂ ਮਾਇਆਵਤੀ ਨੇ ਕਿਹਾ ਕਿ ਨਹੀਂ ਇਕ ਚਾਰ ਸਾਲ ਦਾ ਹੈ ਅਤੇ ਦੂਜਾ ਅੱਠ ਸਾਲ ਦਾ ਹੈ।''
ਇਸ ਤੋਂ ਬਾਅਦ ਲੋਕ ਉਹ ਜੋ ਕਹਿੰਦੇ ਹਨ, ਉਹ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਭੜਕੇ ਲੋਕ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਆਪਣੇ ਸਮਰਥਕ ਹਨ, ਜੋ ਉਨ੍ਹਾਂ ਨੂੰ 'ਆਇਰਨ ਲੇਡੀ' ਕਹਿੰਦੇ ਹਨ ਅਤੇ ਉਹ ਹਰ ਸੂਬੇ 'ਚ ਸਰਕਾਰ ਬਣਾਉਣ ਨੂੰ ਲੈ ਕੇ ਉਸ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਹੈ। ਅਜਿਹੀ ਸਥਿਤੀ 'ਚ ਰਣਦੀਪ ਹੁੱਡਾ ਨੂੰ ਇਹ ਚੁਟਕਲਾ ਭਾਰੀ ਪੈ ਸਕਦਾ ਹੈ। ਲੋਕ ਸੋਸ਼ਲ ਮੀਡੀਆ 'ਤੇ ਭੜਕੇ ਹੋਏ ਹਨ। ਇਕ ਯੂਜ਼ਰ ਨੇ ਲਿਖਿਆ, 'ਰਣਦੀਪ ਹੁੱਡਾ ਇਹ ਮਜ਼ਾਕੀਆ ਜੋਕ ਨਹੀਂ ਹੈ। ਅੱਜ ਤੱਕ ਕਿਸੇ ਮਰਦ ਨੇਤਾ 'ਤੇ ਕੋਈ ਮਜ਼ਾਕ ਨਹੀਂ ਹੁੰਦਾ ਅਤੇ ਆਪਣੇ ਇਕ ਦਲਿਤ ਅਤੇ ਪਿੱਛੋਕੜਾਂ ਦੀ ਮਹਿਲਾ ਨੇਤਾ 'ਤੇ ਅਜਿਹਾ ਅਸ਼ਲੀਲ ਮਜ਼ਾਕ ਕੀਤਾ ਹੈ, ਜੋ ਗਲ਼ਤ ਹੈ।
ਮੈਥਿਯੂ ਨੇ ਮੰਗੀ ਸੀ ਮੁਆਫ਼ੀ
ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ 'ਤੁਹਾਡੇ ਆਲੇ-ਦੁਆਲੇ ਕਈ ਜਨਾਨੀਆਂ ਹਨ। ਤੁਸੀਂ ਆਇਰਨ ਲੇਡੀ ਮਾਇਆਵਤੀ ਦਾ ਮਖੌਲ ਕਿਉਂ ਉਡਾਇਆ?'
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਮਾਂਡਰ ਅਬੀਸ਼ ਮੈਥਿਯੂ ਨੇ ਆਪਣੇ ਇਕ ਪੁਰਾਣੇ ਟਵੀਟ ਲਈ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਤੋਂ ਮੁਆਫ਼ੀ ਮੰਗੀ ਸੀ। ਉਸ ਟਵੀਟ 'ਚ ਮੈਥਿਯੂ ਨੇ ਮਾਇਆਵਤੀ ਬਾਰੇ ਅਪਮਾਨਜਨਕ ਟਿੱਪਣੀਆਂ ਲਿਖੀਆਂ ਸਨ।
ਪ੍ਰਧਾਨ ਮੰਤਰੀ ਪਹੁੰਚੇ ਭੁਵਨੇਸ਼ਵਰ, ਚੱਕਰਵਾਤ 'ਯਾਸ' ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
NEXT STORY