ਮੁੰਬਈ (ਏਜੰਸੀ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਲਿਨ ਲੈਸ਼ਰਾਮ ਇੰਨੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਹ ਜੋੜਾ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਹਾਲ ਹੀ ਵਿੱਚ ਰਣਦੀਪ ਅਤੇ ਲਿਨ ਨੇ ਇੱਕ ਬੇਹੱਦ ਦਿਲ ਖਿੱਚਵਾਂ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਵਿੱਚ ਝਲਕਿਆ ਪਿਆਰ ਅਤੇ ਖੁਸ਼ੀ
ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਰਣਦੀਪ ਅਤੇ ਲਿਨ ਦੇ ਚਿਹਰੇ 'ਤੇ ਆਉਣ ਵਾਲੇ ਨਵੇਂ ਮਹਿਮਾਨ ਦੀ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ। ਸਾਦੇ ਅੰਦਾਜ਼ ਵਿੱਚ ਕਰਵਾਏ ਗਏ ਇਸ ਸ਼ੂਟ ਵਿੱਚ ਦੋਵਾਂ ਦੀ ਬਾਂਡਿੰਗ ਕਮਾਲ ਦੀ ਲੱਗ ਰਹੀ ਹੈ। ਇੱਕ ਖਾਸ ਤਸਵੀਰ ਵਿੱਚ ਰਣਦੀਪ ਬੇਹੱਦ ਪਿਆਰ ਨਾਲ ਲਿਨ ਦੇ ਬੇਬੀ ਬੰਪ 'ਤੇ ਹੱਥ ਰੱਖ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ।
ਇਸੇ ਮਹੀਨੇ ਆ ਸਕਦਾ ਹੈ 'ਨੰਨ੍ਹਾ ਮਹਿਮਾਨ'
ਖ਼ਬਰਾਂ ਮੁਤਾਬਕ, ਲਿਨ ਇਸੇ ਮਹੀਨੇ (ਮਾਰਚ) ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ 29 ਨਵੰਬਰ ਨੂੰ ਇਸ ਜੋੜੇ ਨੇ ਇੱਕ ਸਾਂਝੀ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਰਣਦੀਪ ਅਤੇ ਲਿਨ ਦੀ ਪਹਿਲੀ ਮੁਲਾਕਾਤ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਦੇ ਥੀਏਟਰ ਗਰੁੱਪ 'ਮੋਟਲੇ' ਵਿੱਚ ਹੋਈ ਸੀ। ਹੌਲੀ-ਹੌਲੀ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਲਾਕਡਾਊਨ ਦੌਰਾਨ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗੇ ਸਨ। ਇਸ ਮਗਰੋਂ ਦੋਹਾਂ ਨੇ 2023 ਵਿਚ ਵਿਆਹ ਕਰਵਾ ਲਿਆ ਸੀ। ਹੁਣ ਦੋਵੇਂ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਬੇਹੱਦ ਉਤਸ਼ਾਹਿਤ ਹਨ।
ਪਰੇਸ਼ ਰਾਵਲ ਦੀ ਫਿਲਮ ‘ਦਿ ਤਾਜ ਸਟੋਰੀ’ 13 ਮਾਰਚ ਨੂੰ ਇਸ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼
NEXT STORY