ਅਯੁੱਧਿਆ - ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਸ਼ੁਹ ਵੁਕ ਨੇ ਸ਼ਨੀਵਾਰ ਨੂੰ ਆਪਣੇ ਅਯੁੱਧਿਆ ਦੌਰੇ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਆਗਰਾ ਦਾ ਤਾਜਮਹਲ ਪਿਆਰ ਦੀ ਨਿਸ਼ਾਨੀ ਦੇ ਤੌਰ 'ਤੇ ਪ੍ਰਸਿੱਧ ਹੈ, ਉਸੇ ਤਰ੍ਹਾਂ ਮਹਾਰਾਣੀ ਹੋ ਦੀ ਯਾਦਗਾਰ ਵੀ ਹੋਵੇਗੀ। ਸ਼ੁਹ ਵੁਕ ਕਰੀਬ ਇੱਕ ਘੰਟੇ ਤੱਕ ਅਯੁੱਧਿਆ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਮਹਾਰਾਣੀ ਹੋ ਦੀ ਯਾਦਗਾਰ ਅਤੇ ਪਾਰਕ 'ਤੇ ਜਾ ਕੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਨਾਲ ਹੀ ਭਾਰਤ ਅਤੇ ਦੱਖਣੀ ਕੋਰੀਆ ਦੇ ਰਿਸ਼ਤੀਆਂ ਨੂੰ ਵੀ ਯਾਦ ਕੀਤਾ।
ਇਹ ਵੀ ਪੜ੍ਹੋ- ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਅੱਤਵਾਦੀ ਢੇਰ
ਸਾਉਥ ਕੋਰਿਆ ਦੇ ਰੱਖਿਆ ਮੰਤਰੀ ਸ਼ੁਹ ਵੁਕ ਸ਼ਨੀਵਾਰ ਨੂੰ ਲੱਗਭੱਗ 2 ਵਜੇ ਅਯੁੱਧਿਆ ਪੁੱਜੇ। ਇੱਥੇ ਭਾਜਪਾ ਸੰਸਦ, ਵਿਧਾਇਕਾਂ ਅਤੇ ਸੀਨੀਅਰ ਪ੍ਰਬੰਧਕੀ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਦੱਖਣੀ ਕੋਰੀਆ ਦੀ ਯਾਤਰਾ ਕਰ ਚੁੱਕੇ ਅਯੁੱਧਿਆ ਦੇ ਰਾਜੇ ਵਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਵੀ ਮੌਜੂਦ ਸਨ। ਹਵਾਈ ਪੱਟੀ ਤੋਂ ਰੱਖਿਆ ਮੰਤਰੀ ਸ਼ੁਹ ਵੁਕ ਸਿੱਧੇ ਘਾਘਰਾ ਕੰਡੇ ਬਣੇ ਮਹਾਰਾਣੀ ਹੋ ਦੀ ਯਾਦਗਾਰ 'ਤੇ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਣੀ ਹੋ ਦੀ ਯਾਦਗਾਰ 'ਤੇ ਖੜੇ ਹੋ ਕੇ ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ- ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਦੇ ਬਾਵਜੁਦ ਵੀ ਸਿਹਤ ਕਰਮਚਾਰੀ ਨੂੰ ਹੋਇਆ ਕੋਰੋਨਾ, ਮੌਤ
ਅਯੁੱਧਿਆ ਦੀ ਹੀ ਸਨ ਰਾਣੀ ਹੋ
ਰਾਣੀ ਹੋ ਅਯੁੱਧਿਆ ਤੋਂ ਹੀ ਧਰਮ ਪ੍ਰਚਾਰ ਲਈ ਕੋਰੀਆ ਗਈ ਸਨ ਪਰ ਉਸ ਸਮੇਂ ਉਨ੍ਹਾਂ ਦਾ ਨਾਮ ਸੁਵਰਣ ਰਤਨਾ ਸੀ। ਗਿਮਹੇ ਪ੍ਰਾਂਤ ਵਿੱਚ ਉਨ੍ਹਾਂ ਦਾ ਜਹਾਜ਼ ਹਾਦਾਗ੍ਰਸਤ ਹੋ ਗਿਆ। ਉੱਥੇ ਦੇ ਰਾਜਕੁਮਾਰ ਸੁਰਾਂ ਨੇ ਸੁਵਰਣ ਰਤਨਾ ਨੂੰ ਬਚਾਇਆ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਆ। ਅੱਜ ਦੱਖਣੀ ਕੋਰੀਆ ਦੀ ਲੱਗਭੱਗ ਅੱਧੀ ਆਬਾਦੀ ਰਾਜਕੁਮਾਰੀ ਦੀ ਵੰਸ਼ਜ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦੱਖਣ ਕੋਰੀਆ ਲਈ ਅਯੁੱਧਿਆ ਅਤੇ ਮਹਾਰਾਣੀ ਹੋ ਦਾ ਕੀ ਮਹੱਤਵ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕਾ ਨੇ ਭਾਰਤ ਵਿਰੁੱਧ ਚੁੱਕਿਆ ਵੱਡਾ ਕਦਮ, ਲਗਾਇਆ ਭਾਰੀ ਟੈਰਿਫ
NEXT STORY