ਜੰਮੂ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨਿਤਿਨ ਨਬੀਨ ਨੇ ਮੰਗਲਵਾਰ ਨੂੰ ਕਿਹਾ ਕਿ ਧਾਰਾ 370 ਹਟਣ ਦੇ ਬਾਅਦ ਤੋਂ ਜੰਮੂ ਕਸ਼ਮੀਰ 'ਚ ਇਕ ਕ੍ਰਾਂਤੀਕਾਰੀ ਤਬਦੀਲੀ ਆਈ ਹੈ ਅਤੇ ਹੁਣ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸੰਘਰਸ਼ ਦੀ ਬਜਾਏ ਵਿਕਾਸ, ਸ਼ਾਂਤੀ ਅਤੇ ਇਸ ਦੀ ਸੱਭਿਆਚਾਰਕ ਵਿਰਾਸਤ ਲਈ ਪਛਾਣਿਆ ਜਾਂਦਾ ਹੈ। ਨਬੀਨ ਨੇ ਕਿਹਾ ਕਿ ਭਾਜਪਾ ਸਰਕਾਰ ਜਨਤਾ ਦੇ ਮੁੱਦਿਆਂ ਨੂੰ ਚੁੱਕ ਕੇ ਜੰਮੂ ਕਸ਼ਮੀਰ 'ਚ ਇਕ ਰਾਜਨੀਤਕ ਸੰਗਠਨ ਅਤੇ ਮੁੱਖ ਵਿਰੋਧੀ ਦਲ, ਦੋਵਾਂ ਦੇ ਰੂਪ 'ਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਏਗੀ।
ਭਾਜਪਾ ਪ੍ਰਧਾਨ ਨੇ ਕਿਹਾ,''ਅਸੀਂ ਜਾਣਦੇ ਹਾਂ ਕਿ ਕਾਫੀ ਕੋਸ਼ਿਸ਼ ਅਤੇ ਸੰਘਰਸ਼ ਤੋਂ ਬਾਅਦ, ਅਸੀਂ ਜੰਮੂ ਕਸ਼ਮੀਰ ਨੂੰ ਧਾਰਾ 370 ਤੋਂ ਮੁਕਤ ਕਰਵਾਉਣ (ਅਗਸਤ 2019 'ਚ) ਸਫ਼ਲ ਰਹੇ ਅਤੇ ਇਹ ਹੁਣ ਇੱਥੇ ਦੇ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆਉਣ ਵਾਲਾ ਫੈਸਲਾਕੁੰਨ ਕਾਰਕ ਬਣ ਗਿਆ ਹੈ।'' ਉਨ੍ਹਾਂ ਕਿਹਾ,''ਅਸੀਂ ਕਹਿ ਸਕਦੇ ਹਾਂ ਕਿ ਕੁਝ ਸਾਲ ਪਹਿਲੇ ਤੱਕ ਦੁਨੀਆ ਦੇ ਸਾਹਮਣੇ ਜੰਮੂ-ਕਸ਼ਮੀਰ ਨੂੰ ਇਕ ਬਹੁਤ ਹੀ ਵੱਖ ਰੂਪ ਨਾਲ ਪੇਸ਼ ਕੀਤਾ ਜਾਂਦਾ ਸੀ। ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਏ ਗਏ ਇਤਿਹਾਸਕ ਫੈਸਲਿਆਂ ਤੋਂ ਬਾਅਦ, ਜੰਮੂ ਕਸ਼ਮੀਰ ਨੂੰ ਭਾਰਤ ਦੇ ਇਕ ਅਭਿੰਨ ਅੰਗ ਦੇ ਰੂਪ 'ਚ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਵਾਲੇ ਇਕ ਅਜਿਹੇ ਖੇਤਰ ਦੇ ਰੂਪ 'ਚ ਦੇਖਿਆ ਜਾਂਦਾ ਹੈ, ਜਿਸ ਦੀ ਪਛਾਣ ਸ਼ਾਂਤੀ ਅਤੇ ਇਸ ਦੀ ਸੱਭਿਆਚਾਰਕ ਵਿਰਾਸਤ ਤੋਂ ਹੈ।''
ਨਬੀਨ ਨੇ ਕਿਹਾ ਕਿ ਮੋਦੀ ਸਰਕਾਰ ਇਸ ਖੇਤਰ ਦੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਮੁੜ ਤੋਂ ਸਰਜੀਤ ਕਰਨ ਅਤੇ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਦੇ ਨੌਜਵਾਨ ਅਤੇ ਔਰਤਾਂ, ਜਿਨ੍ਹਾਂ ਨੂੰ ਕਦੇ ਇਕ ਵੱਖ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ, ਉਹ ਹੁਣ ਆਪਣੀ ਪਛਾਣ ਖੁਦ ਬਣਾ ਰਹੇ ਹਨ ਅਤੇ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸਫ਼ਲਤਾ ਹਾਸਲ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਅਸਰ ਯਕੀਨੀ ਰੂਪ ਨਾਲ ਲੋਕਾਂ ਦੇ ਜੀਵਨ 'ਤੇ ਸਕਾਰਾਤਮਕ ਰੂਪ ਨਾਲ ਦਿੱਸਣ ਲੱਗਾ ਹੈ।
ਉਨ੍ਹਾਂ ਕਿਹਾ,''ਇਸੇ ਤਰ੍ਹਾਂ, ਨਰਿੰਦਰ ਮੋਦੀ ਸਰਕਾਰ 'ਚ ਔਰਤਾਂ ਨੂੰ ਦਿੱਤੇ ਗਏ ਸਨਮਾਨ ਅਤੇ ਮੌਕਿਆਂ ਨੇ ਨੌਜਵਾਨਾਂ, ਔਰਤਾਂ, ਸਮਾਜ ਦੇ ਸਾਰੇ ਵਰਗਾਂ ਦੇ ਅੰਦਰ ਆਤਮਸਨਮਾਨ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਹੈ, ਜਿਸ ਨਾਲ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਤਰੱਕੀ 'ਚ ਯੋਗਦਾਨ ਦੇਣ ਲਈ ਪ੍ਰੇਰਿਤ ਹੋਏ ਹਨ।'' ਸੋਮਵਾਰ ਨੂੰ ਆਪਣੀ ਪਹਿਲੀ 2 ਦਿਨਾ ਯਾਤਰਾ 'ਤੇ ਇੱਥੇ ਪਹੁੰਚੇ ਨਬੀਨ ਨੇ ਕਿਹਾ ਕਿ ਭਾਰਤੀ ਜਨਸੰਘ ਦੇ ਨੇਤਾ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ 'ਤੇ ਜੰਮੂ ਕਸ਼ਮੀਰ ਦਾ ਦੌਰਾ ਕਰਨਾ ਇਕ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ,''ਅਸੀਂ ਚਰਚਾ ਕੀਤੀ ਅਤੇ ਵੱਖ-ਵੱਖ ਸੰਗਠਨਾਤਮਕ ਮਾਮਲਿਆਂ ਦੀ ਸਮੀਖਿਆ ਕੀਤੀ। ਜੰਮੂ ਕਸ਼ਮੀਰ ਇਕਾਈ ਮੋਦੀ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਨਾਲ ਹੀ ਇਹ ਵੀ ਯਕੀਨੀ ਕਰ ਰਹੀ ਹੈ ਕਿ ਪਾਰਟੀ ਦੀਆਂ ਸੰਗਠਾਤਮਕ ਗਤੀਵਿਧੀਆਂ ਜਾਰੀ ਰਹਿਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ 'ਚ ਗੁਲਾਬੀ ਰਾਸ਼ਨ ਕਾਰਡ ਧਾਰਕਾਂ ਲਈ ਨਵਾਂ ਨਿਯਮ ਜਾਰੀ, ਛੋਟੇ ਪਰਿਵਾਰਾਂ ਨੂੰ ਝਟਕਾ
NEXT STORY