ਸ਼੍ਰੀਨਗਰ (ਏਜੰਸੀ)- ਕਸ਼ਮੀਰ ਘਾਟੀ 'ਚ ਵੱਖ-ਵੱਖ ਘਟਨਾਵਾਂ 'ਚ 20 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਚਾਰ ਕਥਿਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਅਨੰਤਨਾਗ, ਸ਼ੋਪੀਆਂ ਅਤੇ ਬਾਰਾਮੂਲਾ ਜ਼ਿਲ੍ਹਿਆਂ 'ਚ ਨਾਕਿਆਂ ਦੀ ਜਾਂਚ ਦੌਰਾਨ ਕੀਤੀਆਂ ਗਈਆਂ। ਬੁਲਾਰੇ ਨੇ ਕਿਹਾ ਕਿ ਅਨੰਤਨਾਗ ਦੇ ਪਹਿਲਗਾਮ ਥਾਣੇ ਦੇ ਪੁਲਸ ਕਰਮਚਾਰੀਆਂ ਨੇ ਯੈਨਰ 'ਚ ਤੌਫੀਕ ਅਹਿਮਦ ਰਾਥਰ ਨਾਮ ਦੇ ਇਕ ਵਿਅਕਤੀ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ ਤੋਂ 13.30 ਕਿਲੋਗ੍ਰਾਮ ਭੰਗ ਦੀ ਭੁੱਕੀ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਐਸ਼ਮੁਕਾਮ ਥਾਣੇ ਦੇ ਪੁਲਸ ਕਰਮਚਾਰੀਆਂ ਨੇ ਹਪਤਮਾਰ-ਨਾਗਬਲ ਚੌਰਾਹੇ 'ਤੇ ਇਕ ਨਾਕੇ 'ਤੇ ਸ਼ੱਕੀ ਵਿਅਕਤੀ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਲਗਭਗ 6 ਗ੍ਰਾਮ ਚਰਸ ਬਰਾਮਦ ਹੋਈ। ਬੁਲਾਰੇ ਨੇ ਕਿਹਾ,"ਸ਼ੋਪੀਆਂ ਦੇ ਕੇਲਰ ਥਾਣੇ ਦੇ ਪੁਲਸ ਕਰਮਚਾਰੀਆਂ ਨੇ ਪਾਢਾ ਬੇਹਕ ਸ਼ਾਲੀਦਾਰ ਕੇਲਰ 'ਚ ਨਾਕੇ 'ਤੇ ਜਾਂਚ ਦੌਰਾਨ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ।" ਤਲਾਸ਼ੀ ਦੌਰਾਨ, ਉਸ ਦੇ ਕਬਜ਼ੇ 'ਚੋਂ 742 ਗ੍ਰਾਮ ਚਰਸ ਪਾਊਡਰ ਵਰਗਾ ਪਦਾਰਥ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਮੁਦੱਸਿਰ ਅਹਿਮਦ ਕਟਾਰੀ ਵਜੋਂ ਹੋਈ ਹੈ। ਬੁਲਾਰੇ ਨੇ ਕਿਹਾ ਕਿ ਬਾਰਾਮੂਲਾ ਦੇ ਪੱਟਨ 'ਚ ਜਨਵਾਨੀ ਪੋਰਾ ਵਿਖੇ ਇਕ ਚੈੱਕ ਪੋਸਟ 'ਤੇ ਚੈਕਿੰਗ ਦੌਰਾਨ ਪੁਲਸ ਨੇ ਇਕ ਨਸ਼ੀਲੇ ਪਦਾਰਥ ਤਸਕਰ, ਸਾਜਿਦ ਅਹਿਮਦ ਮੀਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ 7.69 ਕਿਲੋਗ੍ਰਾਮ ਚਰਸ ਪਾਊਡਰ ਵਰਗਾ ਪਦਾਰਥ ਬਰਾਮਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਰਾਸ਼ਟਰਪਤੀ ਮੁਰਮੂ ਦੇ BodyGuard ਦੇ ਸਿਰ 'ਚ ਮਾਰ'ਤੀ ਗੋਲ਼ੀ
NEXT STORY