ਈਟਾਨਗਰ- ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਇਕ ਪਾਸੜ ਜਿੱਤ ਹਾਸਲ ਕਰਨ ਵਾਲੀ ਭਾਜਪਾ ਦੇ ਨੇਤਾ ਪੇਮਾ ਖਾਂਡੂ ਨੇ ਵੀਰਵਾਰ ਨੂੰ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਰੋਹ ਦੌਰਾਨ ਰਾਜਪਾਲ ਕੇ. ਟੀ. ਪਰਨਾਈਕ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ ਸਮੇਤ ਹੋਰ ਨੇਤਾਵਾਂ ਦੀ ਹਾਜ਼ਰੀ ’ਚ ਸਹੁੰ ਚੁਕਵਾਈ। ਉੱਧਰ ਲਗਭਗ 20 ਸਾਲਾਂ ਬਾਅਦ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ’ਚ ਕਿਸੇ ਮਹਿਲਾ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਹਯੁਲਿਆਂਗ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਮਹਿਲਾ ਵਿਧਾਇਕ ਦਾਸੰਗਲੂ ਪੁਲ ਨੂੰ ਮੰਤਰੀ ਮੰਡਲ ’ਚ ਜਗ੍ਹਾ ਮਿਲੀ ਹੈ। ਚੋਣ ਹਲਫਨਾਮੇ ਅਨੁਸਾਰ ਦਾਸੰਗਲੂ ਪੁਲ ਦੀ ਜਾਇਦਾਦ 5 ਕਰੋੜ ਰੁਪਏ ਤੋਂ ਵੀ ਵੱਧ ਹੈ। ਉਹ ਗੱਡੀਆਂ ਦੀ ਵੀ ਸ਼ੌਕੀਨ ਹੈ।
ਉਨ੍ਹਾਂ ਕੋਲ ਸਕਾਰਪੀਓ, ਫੋਰਡ ਇੰਡੈਵਰ ਅਤੇ ਟਾਟਾ ਸਫਾਰੀ ਵਰਗੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਵੀ ਹਨ। ਦਾਸੰਗਲੂ ਪੁਲ 2016 ’ਚ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਹਯੁਲਿਆਂਗ ਤੋਂ ਪਹਿਲੀ ਵਾਰ ਵਿਧਾਇਕ ਚੁਣੀ ਗਈ ਸੀ। ਦਾਸੰਗਲੂ ਪੁਲ ਪੇਮਾ ਖਾਂਡੂ ਕੈਬਨਿਟ ’ਚ ਮੰਤਰੀ ਦੇ ਰੂਪ ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਪੇਮਾ ਖਾਂਡੂ ਇਸ ਤੋਂ ਪਹਿਲਾਂ 2 ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ’ਚ ਕੋਈ ਮਹਿਲਾ ਮੰਤਰੀ ਸ਼ਾਮਲ ਹੋ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੇਮਾ ਖਾਂਡੂ ਨੇ ਲਗਾਤਾਰ ਤੀਜੀ ਵਾਰ ਚੁੱਕੀ ਅਰੁਣਾਚਲ ਦੇ CM ਅਹੁਦੇ ਦੀ ਸਹੁੰ
NEXT STORY