ਲੁਧਿਆਣਾ (ਰਾਜ) : ਪ੍ਰਾਪਰਟੀ ਦੇ ਨਾਂ ’ਤੇ 1.20 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਖੇੜੀ ਦੇ ਰਹਿਣ ਵਾਲੇ ਬਲਜੀਤ ਕੌਰ, ਕੁਲਜੀਤ ਕੌਰ, ਕਿਰਨਦੀਪ ਕੌਰ, ਸੰਦੀਪ ਸਿੰਘ ਤੇ ਮਨਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : 'ਮੁਬਾਰਕਾਂ, ਤੁਹਾਡੀ ਲਾਟਰੀ ਲੱਗ ਗਈ ਹੈ...!' ਆਖ ਕੇ ਠੱਗੀਆਂ ਮਾਰਨ ਵਾਲਾ ਸ਼ਾਤਿਰ ਮੁਲਜ਼ਮ ਗ੍ਰਿਫ਼ਤਾਰ
ਪੁਲਸ ਸ਼ਿਕਾਇਤ ਵਿੱਚ ਸੰਚਿਤ ਅਰੋੜਾ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨਾਲ ਇਕ ਪਲਾਟ ਦਾ ਸੌਦਾ ਕੀਤਾ ਸੀ। ਮੁਲਜ਼ਮਾਂ ਨੇ ਉਸ ਕੋਲੋਂ ਕੁੱਲ 1 ਕਰੋੜ 20 ਲੱਖ ਰੁਪਏ ਦੀ ਮੋਟੀ ਰਕਮ ਵਸੂਲ ਲਈ ਸੀ ਪਰ ਜਦੋਂ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਮੁਲਜ਼ਮ ਆਪਣੀ ਗੱਲ ਤੋਂ ਮੁੱਕਰ ਗਏ। ਪੈਸੇ ਲੈਣ ਦੇ ਬਾਵਜੂਦ ਪਲਾਟ ਦੀ ਰਜਿਸਟਰੀ ਪੀੜਤ ਦੇ ਨਾਂ ਨਹੀਂ ਕਰਵਾਈ ਗਈ। ਅਜਿਹਾ ਕਰਕੇ ਮੁਲਜ਼ਮਾਂ ਨੇ ਉਸ ਨਾਲ ਵੱਡੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਰਪੁਰ ’ਚ ਸਬਜ਼ੀਆਂ ਨਾਲ ਲੱਦੀ ਰੇਹੜੀ ਨੂੰ ਅੱਗ ਲਾ ਕੇ ਮੁਲਜ਼ਮ ਹੋਇਆ ਫ਼ਰਾਰ
NEXT STORY