ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ 'ਤੇ ਕੰਮ ਚੱਲ ਰਿਹਾ ਹੈ ਅਤੇ ਇਕ ਸਾਲ 'ਚ ਇਹ ਪੂਰਾ ਹੋ ਜਾਵੇਗਾ। ਵੀਡੀਓ ਕਾਨਫਰੰਸ ਰਾਹੀਂ ਦਾਦਾ ਦੇਵ ਜਣੇਪਾ ਹਸਪਤਾਲ ਲਈ ਇਕ ਮੋਬਾਇਲ ਐਪ ਅਤੇ ਇਕ ਵੈੱਬ ਆਧਾਰਤ ਓ.ਪੀ.ਜੀ. ਰਜਿਸਟਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਹੋਰ ਹਸਪਤਾਲਾਂ ਨੂੰ ਵੀ ਇਸ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਮਰੀਜ਼ ਬੀਬੀਆਂ ਨੂੰ ਲੰਬੀਆਂ ਲਾਈਨਾਂ 'ਚ ਹੁਣ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਹੁਣ ਉਹ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ ਅਤੇ ਇਸ ਐਪ ਰਾਹੀਂ ਡਾਕਟਰ ਨੂੰ ਮਿਲਣ ਦਾ ਸਮਾਂ ਲੈ ਸਕਦੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਭੀੜ ਨਹੀਂ ਹੋਣੀ ਚਾਹੀਦੀ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਚਾਹੀਦਾ।''
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚ.ਐੱਮ.ਆਈ.ਐੱਸ.) ਰਾਹੀਂ ਹਸਪਤਾਲਾਂ, ਮੋਹੱਲਾ ਕਲੀਨਿਕਾਂ ਅਤੇ ਪਾਲੀਕਲੀਨਿਕਾਂ ਨੂੰ ਇਕੱਠੇ ਕਰ ਰਹੀ ਹੈ ਅਤੇ ਇਹ ਪ੍ਰਕਿਰਿਆ ਇਕ ਸਾਲ ਦੇ ਅੰਦਰ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਇਹ ਪ੍ਰਣਾਲੀ ਬਣ ਜਾਵੇਗੀ, ਵੈਸੇ ਹੀ ਸਰਕਾਰੀ ਹਸਪਤਾਲਾਂ 'ਚ ਲੰਬੀਆਂ ਲਾਈਨਾਂ ਅਤੇ ਭੀੜ ਤੋਂ ਮੁਕਤੀ ਮਿਲ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਦਾਦਾ ਦੇਵ ਹਸਪਤਾਲ 'ਚ ਬਿਸਤਰ ਸਮਰੱਥਾਵਾਂ ਨੂੰ 106 ਤੋਂ ਵਧਾ ਕੇ 281 ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ।
'ਪਾਕਿਸਤਾਨ ਨੇ ਹਮੇਸ਼ਾ ਝੂਠ ਬੋਲਿਆ, ਦਾਊਦ ਦੀ ਹਵਾਲਗੀ ਲਈ ਦਬਾਅ ਬਣਾਏ ਭਾਰਤ'
NEXT STORY