ਨਵੀਂ ਦਿੱਲੀ (ਭਾਸ਼ਾ)— ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਤਕ ਦਿੱਲੀ 'ਚ ਉਨ੍ਹਾਂ ਦੀ 'ਈਮਾਨਦਾਰ ਸਰਕਾਰ' ਸੱਤਾ 'ਚ ਹੈ, ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਮਨਮਾਨੇ ਢੰਗ ਨਾਲ ਫੀਸ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ਵਾਂਗ ਉਨ੍ਹਾਂ ਦੀ ਸਰਕਾਰ ਅੱਗੇ ਵੀ ਦਿੱਲੀ ਵਿਚ ਸਕੂਲ ਫੀਸ 'ਤੇ ਕੰਟਰੋਲ ਰੱਖੇਗੀ। ਕੇਜਰੀਵਾਲ ਨੇ ਹਿੰਦੀ 'ਚ ਟਵੀਟ ਕਰ ਕੇ ਕਿਹਾ ਕਿ ਜਦੋਂ ਤਕ ਦਿੱਲੀ 'ਚ ਈਮਾਨਦਾਰ ਸਰਕਾਰ ਹੈ, ਮਾਪਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦਿੱਲੀ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਫੀਸ ਦੀ ਮਨਮਾਨੀ ਨਹੀਂ ਕਰਨ ਦੇਵਾਂਗੇ। ਪਿਛਲੇ 5 ਸਾਲਾਂ ਵਾਂਗ ਅੱਗੇ ਵੀ ਫੀਸ 'ਤੇ ਕੰਟਰੋਲ ਰੱਖਾਂਗੇ।
ਕੇਜਰੀਵਾਲ ਦਾ ਇਹ ਬਿਆਨ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਅਪ੍ਰੈਲ 2018 ਵਿਚ ਇਕ ਸਰਕੂਲਰ ਜਾਰੀ ਕਰ ਕੇ ਸਰਕਾਰੀ ਜ਼ਮੀਨ 'ਤੇ ਚੱਲ ਰਹੇ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਮਨਜ਼ੂਰੀ ਦੇ ਬਿਨਾਂ ਟਿਊਸ਼ਨ ਫੀਸ 'ਚ ਵਾਧਾ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਾਲ ਮਈ 'ਚ ਸਰਕਾਰ ਨੇ 575 ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਨਿਰੇਦਸ਼ ਦਿੱਤਾ ਸੀ ਕਿ ਉਹ ਜੂਨ 2016 ਤੋਂ ਜਨਵਰੀ 2018 ਦਰਮਿਆਨ ਵਸੂਲੀ ਗਈ ਵੱਧ ਫੀਸ ਨੂੰ 9 ਫੀਸਦੀ ਵਿਆਜ ਨਾਲ ਮਾਪਿਆਂ ਨੂੰ ਵਾਪਸ ਕਰਨ।
16,000 ਕਿ.ਮੀ. ਤੋਂ ਵੱਧ ਲੰਬੀ ਮਨੁੱਖੀ ਲੜੀ ਬਣਾ ਬਿਹਾਰ ਨੇ ਰਚਿਆ ਇਤਿਹਾਸ, ਦਿੱਤਾ ਇਹ ਸੁਨੇਹਾ
NEXT STORY