ਨਵੀਂ ਦਿੱਲੀ— ਜਲਦ ਹੀ ਦਿੱਲੀ 'ਚ ਰਹਿਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਮੁਫ਼ਤ 'ਚ ਤੀਰਥ ਯਾਤਰਾ ਕਰਨ ਦਾ ਮੌਕਾ ਮਿਲੇਗਾ। ਕੇਜਰੀਵਾਲ ਸਰਕਾਰ ਦਿੱਲੀ 'ਚ ਰਹਿਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਸਰਕਾਰੀ ਖਰਚੇ 'ਤੇ ਉੱਤਰੀ ਭਾਰਤ 'ਚ ਤੀਰਥ ਯਾਤਰਾ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਐਤਵਾਰ ਨੂੰ ਦੇਰ ਸ਼ਾਮ ਦਿੱਲੀ ਦੇ ਸੈਰ-ਸਪਾਟਾ ਵਿਭਾਗ ਅਤੇ ਤੀਰਥਯਾਤਰੀ ਕਮੇਟੀ ਨਾਲ ਜੁੜੇ ਲੋਕਾਂ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ 'ਤੇ ਬੈਠਕ ਕੀਤੀ। ਮੁੱਖ ਮੰਤਰੀ ਸੈਰ-ਸਪਾਟਾ ਵਿਭਾਗ ਨੂੰ ਇਸ ਲਈ ਇਕ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਹੈ, ਜਿਸ 'ਚ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾਵਾਂ 'ਚ ਰਹਿਣ ਵਾਲੇ ਬਜ਼ੁਰਗਾਂ ਨੂੰ ਸਰਕਾਰ ਮੁਫ਼ਤ 'ਚ ਤੀਰਥ ਯਾਤਰਾ ਕਰਵਾਏਗੀ। ਇਸ ਪ੍ਰਸਤਾਵ ਦੇ ਅਧੀਨ ਹਰ ਵਿਧਾਨ ਸਭਾ ਤੋਂ ਇਕ ਹਜ਼ਾਰ ਬਜ਼ੁਰਗਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਉੱਤਰੀ ਭਾਰਤ ਦੇ ਵੱਖ-ਵੱਖ ਤੀਰਥ ਸਥਾਨਾਂ 'ਤੇ ਭੇਜਿਆ ਜਾਵੇਗਾ।
ਸੂਤਰਾਂ ਅਨੁਸਾਰ ਸਰਕਾਰ ਨੇ ਤੀਰਥ ਯਾਤਰਾ ਲਈ ਹਰਿਦਾਰ, ਰਿਸ਼ੀਕੇਸ਼, ਵਰਿੰਦਾਵਨ, ਮਥੁਰਾ ਅਤੇ ਕੇਦਾਰਨਾਥ-ਬਦਰੀਨਾਥ ਵਰਗੇ ਧਾਰਮਿਕ ਸਥਾਨਾਂ ਦੀ ਚੋਣ ਕੀਤੀ ਹੈ। ਦਿੱਲੀ 'ਚ ਰਹਿਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਬੱਸਾਂ ਰਾਹੀਂ ਇਨ੍ਹਾਂ ਤੀਰਥ ਸਥਾਨਾਂ 'ਤੇ ਧਾਰਮਿਕ ਯਾਤਰਾ ਲਈ ਭੇਜਿਆ ਜਾਵੇਗਾ। ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੇ ਆਉਣ-ਜਾਣ ਨੂੰ ਲੈ ਕੇ ਰਹਿਣ ਦਾ ਪੂਰਾ ਖਰਚ ਸਰਕਾਰ ਦਾ ਸੈਰ-ਸਪਾਟਾ ਵਿਭਾਗ ਵਹਿਨ ਕਰੇਗਾ। ਮੁੱਖ ਮੰਤਰੀ ਦੇ ਘਰ ਐਤਵਾਰ ਨੂੰ ਹੋਈ ਬੈਠਕ 'ਚ ਸ਼ਾਮਲ ਸੂਤਰਾਂ ਅਨੁਸਾਰ ਮਕਰ ਸਕ੍ਰਾਂਤੀ ਤੋਂ ਬਾਅਦ ਸਰਕਾਰ ਬਜ਼ੁਰਗਾਂ ਲਈ ਇਹ ਮੁਫ਼ਤ ਯਾਤਰਾ ਦੀ ਸ਼ੁਰੂਆਤ ਕਰ ਸਕਦੀ ਹੈ। ਨਾਲ ਹੀ ਹਰ ਵਿਧਾਨ ਸਭਾ 'ਚ ਯਾਤਰਾ 'ਤੇ ਭੇਜੇ ਜਾਣ ਵਾਲੇ ਬਜ਼ੁਰਗਾਂ ਦਾ ਇਲਾਕੇ ਦੇ ਵਿਧਾਇਕ ਕਰਨਗੇ।
ਪ੍ਰੇਮੀ ਨੂੰ ਪਾਉਣ ਲਈ ਲੜਕੀ ਨੇ ਸਹੇਲੀ 'ਤੇ ਕੀਤਾ ਹਮਲਾ, ਹਾਲਤ ਗੰਭੀਰ
NEXT STORY