ਨਵੀਂ ਦਿੱਲੀ- ਰੇਪ ਕਾਂਡ ਵਿਚ ਗ੍ਰਿਫ਼ਤਾਰ ਅਖੌਤੀ ਬਾਬਾ ਅਸ਼ੋਕ ਖਰਾਤ ਦੇ ਮਾਮਲੇ ਦੀ ਜਾਂਚ ਜਾਰੀ ਹੈ। ਹੁਣ ਜਾਂਚ ਵਿਚ ਪਤਾ ਲੱਗਾ ਹੈ ਕਿ ਖਰਾਤ ਔਰਤਾਂ ਦਾ ਸ਼ੋਸ਼ਣ ਕਰਨ ਤੋਂ ਪਹਿਲਾਂ ਕੁਝ ਤਰਲ ਪਦਾਰਥ ਦਿੰਦਾ ਸੀ। ਫਿਲਹਾਲ, ਅਧਿਕਾਰੀ ਇਸ ਤਰਲ ਸਮੇਤ ਕਈ ਸਬੂਤਾਂ ਦੀ ਜਾਂਚ ਕਰ ਰਹੇ ਹਨ। ਮਹਾਰਾਸ਼ਟਰ ਵਿਚ ਨਾਸਿਕ ਦੀ ਇਕ ਅਦਾਲਤ ਨੇ ਖਰਾਤ ਦੀ ਪੁਲਸ ਹਿਰਾਸਤ 1 ਅਪ੍ਰੈਲ ਤੱਕ ਵਧਾ ਦਿੱਤੀ ਹੈ।
ਸੁਣਵਾਈ ਦੇ ਦੌਰਾਨ, ਸਰਕਾਰੀ ਵਕੀਲ ਸ਼ੈਲੇਂਦਰ ਬਾਗਡੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਮੁਲਜ਼ਮ ਸਹਿਯੋਗ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀਆਂ ਜਾਇਦਾਦਾਂ ਦੀ ਜਾਂਚ ਅਜੇ ਬਾਕੀ ਹੈ। ਬਾਗਡੇ ਨੇ ਕਿਹਾ ਕਿ ਕਈ ਔਰਤਾਂ ਅਜੇ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆ ਰਹੀਆਂ ਹਨ ਅਤੇ ਉਸ ਕਥਿਤ ‘ਪਾਣੀ ਜਾਂ ਤਰਲ ਪਦਾਰਥ’ ਦੀ ਜਾਂਚ ਅਜੇ ਬਾਕੀ ਹੈ, ਜਿਸ ਨੂੰ ਖਰਾਤ ਜਿਨਸੀ ਸ਼ੋਸ਼ਣ ਤੋਂ ਪਹਿਲਾਂ ਪੀੜਤਾਂ ਨੂੰ ਵਰਗਲਾਉਣ ਲਈ ਦਿੰਦਾ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਖਾਰਾ ਅਤੇ ਕੌੜਾ ਪਾਣੀ ਹੁੰਦਾ ਸੀ, ਜਿਸ ਨੂੰ ਪੀ ਕੇ ਔਰਤ ਨੂੰ ਚੱਕਰ ਆਉਣ ਲੱਗਦੇ ਸਨ।
ਫੋਨ ਡਾਟੇ ਦੀ ਵੀ ਹੋ ਰਹੀ ਹੈ ਜਾਂਚ
ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਮੋਬਾਈਲ ਫੋਨ ਡਾਟੇ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ‘ਕਲੋਨ ਰਿਪੋਰਟ’ ਪ੍ਰਾਪਤ ਹੋ ਗਈ ਹੈ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਖਰਾਤ ਨੇ ਆਪਣੇ ਸੰਪਰਕਾਂ—ਵਿਸ਼ੇਸ਼ ਤੌਰ ’ਤੇ ਸਿਆਸੀ ਨੇਤਾਵਾਂ ਦੇ ਨਾਂ ਫ਼ਰਜ਼ੀ ਪਛਾਣ ਦੇ ਨਾਲ ਫੋਨ ਵਿਚ ਸੇਵ ਕੀਤੇ ਸਨ। ਕਈ ਡਿਜੀਟਲ ਸਬੂਤਾਂ ਦੀ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ।
ਵਾਰ-ਵਾਰ ਰੇਪ ਦੇ ਦੋਸ਼
ਖਰਾਤ ਨੂੰ 18 ਮਾਰਚ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਇਕ ਔਰਤ ਨੇ ਉਸ ’ਤੇ 3 ਸਾਲ ਤੋਂ ਵੱਧ ਸਮੇਂ ਤੱਕ ਵਾਰ-ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ। ਖਰਾਤ ਨਾਸਿਕ ਜ਼ਿਲੇ ਦੇ ਮਿਰਗਾਂਵ ’ਚ ਇਕ ਮੰਦਰ ਟਰੱਸਟ ਦਾ ਮੁਖੀ ਹੈ ਅਤੇ ਸਾਲਾਂ ਤੋਂ ਮਹਾਰਾਸ਼ਟਰ ਦੇ ਕਈ ਪ੍ਰਮੁੱਖ ਸਿਆਸੀ ਨੇਤਾ ਉਸ ਨੂੰ ਮਿਲਦੇ ਰਹੇ ਹਨ। ਸ਼ਹਿਰ ਦੇ ਸਰਕਾਰਵਾੜਾ ਪੁਲਸ ਥਾਣੇ ਵਿਚ ਹੁਣ ਤੱਕ ਉਸ ਦੇ ਖ਼ਿਲਾਫ਼ 10 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚੋਂ 8 ਕਥਿਤ ਜਿਨਸੀ ਸ਼ੋਸ਼ਣ ਅਤੇ 2 ਧੋਖਾਦੇਹੀ ਨਾਲ ਸਬੰਧਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਨ ਸਭਾ 'ਚ ਗੂੰਜਿਆ ਐਂਟਰੀ ਟੈਕਸ 'ਤੇ FasTAG ਦਾ ਮੁੱਦਾ! ਇਨ੍ਹਾਂ ਲੋਕਾਂ ਲਈ CM ਸੁੱਖੂ ਨੇ ਕਰ 'ਤਾ ਵੱਡਾ ਐਲਾਨ
NEXT STORY