ਲਾਸ ਏਂਜਲਸ– ਭਾਰਤੀ ਗੋਲਫਰ ਅਦਿੱਤੀ ਅਸ਼ੋਕ ਦਿਨ ਦੇ ਆਖਰੀ ਪੜਾਅ ’ਚ ਲਾਏ ਗਏ ਸ਼ਾਨਦਾਰ ਈਗਲ ਦੀ ਬਦੌਲਤ ਜੇ. ਐੱਮ. ਈਗਲ ਐੱਲ. ਏ. ਚੈਂਪੀਅਨਸ਼ਿਪ ’ਚ ਕੱਟ ਹਾਸਲ ਕਰਨ ’ਚ ਸਫਲ ਰਹੀ। ਅਦਿੱਤੀ ਨੇ ਪਹਿਲੇ ਦੌਰ ’ਚ 70 ਦਾ ਕਾਰਡ ਖੇਡਣ ਤੋਂ ਬਾਅਦ ਦੂਜੇ ਦੌਰ ’ਚ 72 ਦਾ ਸਕੋਰ ਬਣਾਇਆ ਤੇ 36 ਹੋਲ ਦੀ ਖੇਡ ਤੋਂ ਬਾਅਦ ਉਸ ਦਾ ਸਕੋਰ ਦੋ ਅੰਡਰ ਦਾ ਹੈ।
ਉਸ ਨੇ ਬੈਕ ਨਾਈਨ ਤੋਂ ਸ਼ੁਰੂਆਤ ਕਰਦੇ ਹੋਏ 10ਵੇਂ ਤੇ 15ਵੇਂ ਹੋਲ ’ਤੇ ਬੋਗੀ ਕੀਤੀ ਪਰ 16ਵੇਂ ਹੋਲ ’ਤੇ ਬਰਡੀ ਲਾਉਣ ’ਚ ਸਫਲ ਰਹੀ। ਅਦਿੱਤੀ ਨੇ 18ਵੇਂ ਹੋਲ ’ਤੇ ਬੋਗੀ ਤੋਂ ਬਾਅਦ ਪਹਿਲੇ ਹੋਲ ’ਤੇ ਬਰਡੀ ਲਾਈ। ਉਸ ਦਾ ਪ੍ਰਦਰਸ਼ਨ ਉਤਰਾਅ-ਚੜਾਅ ਵਾਲਾ ਰਿਹਾ, ਜਿੱਥੇ ਦੂਜੇ ਹੋਲ ’ਤੇ ਇਕ ਹੋਰ ਬੋਗੀ ਤੋਂ ਬਾਅਦ 7ਵੇਂ ਹੋਲ ’ਤੇ ਸ਼ਾਨਦਾਰ ਈਗਲ ਲਾ ਕੇ ਕੱਟ ’ਚ ਪ੍ਰਵੇਸ਼ ਪਾਉਣ ’ਚ ਸਫਲ ਰਹੀ। ਦੱਖਣੀ ਕੋਰੀਆ ਦੀ ਸੇਈ ਯੰਗ ਕਿਮ ਨੇ ਲਗਾਤਾਰ ਦੂਜੇ ਦਿਨ 7 ਅੰਡਰ 65 ਦਾ ਕਾਰਡ ਖੇਡ ਕੇ ਬੜ੍ਹਤ ਹਾਸਲ ਕਰ ਲਈ।
ਖਿਡਾਰੀਆਂ ਤੋਂ ਬਾਅਦ ਹੁਣ ਇਸ ਟੀਮ ਦੇ ਪ੍ਰਬੰਧਕ ’ਤੇ ਵੀ ਲਾਇਆ ਜੁਰਮਾਨਾ
NEXT STORY