ਨਵੀਂ ਦਿੱਲੀ—ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੇ ਬਾਅਦ ਸਾਬਕਾ ਪੱਤਰਕਾਰ ਆਸ਼ੂਤੋਸ਼ ਨੇ ਅੱਜ ਟਵੀਟ ਕਰਕੇ ਦਿੱਲੀ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਹੀ ਵੱਡਾ ਹਮਲਾ ਬੋਲਿਆ ਹੈ। ਆਸ਼ੂਤੋਸ਼ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਆਪਣੇ 23 ਸਾਲ ਦੇ ਪੱਤਰਕਾਰੀ ਦੇ ਕਰੀਅਰ 'ਚ ਆਪਣੀ ਜਾਤੀ ਦੀ ਵਰਤੋਂ ਨਹੀਂ ਕਰਨੀ ਪਈ ਪਰ ਪਾਰਟੀ 'ਚ ਸ਼ਾਮਲ ਹੋਣ ਦੇ ਬਾਅਦ ਚੋਣਾਂ ਲੜਨ ਲਈ ਮੈਨੂੰ ਮੇਰੀ ਜਾਤੀ ਦੀ ਵਰਤੋਂ ਕਰਨ ਨੂੰ ਕਿਹਾ ਗਿਆ। ਆਸ਼ੂਤੋਸ਼ ਨੇ ਕਿਹਾ ਕਿ 23 ਸਾਲ ਤੱਕ ਪੱਤਰਕਾਰੀ ਦੇ ਕਰੀਅਰ 'ਚ ਮੈਨੂੰ ਮੇਰੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ 2014 'ਚ ਜਦੋਂ ਵਰਕਰਾਂ ਨਾਲ ਮਿਲਾਇਆ ਗਿਆ ਤਾਂ ਮੇਰੇ ਸਰਨੇਮ ਦੀ ਵਰਤੋਂ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦਾ ਵਿਰੋਧ ਕੀਤਾ ਤਾਂ ਮੈਨੂੰ ਕਿਹਾ ਗਿਆ ਕਿ ਸਰ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ, ਤੁਹਾਡੀ ਜਾਤੀ ਦੀਆਂ ਇੱਥੇ ਬਹੁਤ ਵੋਟਾਂ ਹਨ ਜੋ ਤੁਹਾਡੇ ਹਿੱਸੇ ਆਉਣਗੀਆਂ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਮਲਰੇਨਾ ਨੇ ਆਪਣੇ ਨਾਂ ਪਿੱਛੇ ਤੋਂ ਮਰਲੇਨਾ ਹਟਾ ਦਿੱਤਾ। ਆਤਿਸ਼ੀ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮਲਰੇਨਾ ਅਸਲ 'ਚ ਉਨ੍ਹਾਂ ਦਾ ਸਰਨੇਮ ਨਹੀਂ ਹੈ, ਇਹ ਦਿੱਤਾ ਗਿਆ ਸਰਨੇਮ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਰਨੇਮ ਸਿੰਘ ਹੈ ਪਰ ਉਹ ਹੁਣ ਆਪਣੇ ਸਰਨੇਮ ਦੀ ਵਰਤੋਂ ਨਹੀਂ ਕਰੇਗੀ। ਹੁਣ ਉਨ੍ਹਾਂ ਦਾ ਸਿਰਫ ਨਾਂ ਆਤਿਸ਼ੀ ਹੀ ਹੋਵੇਗਾ। ਅੰਦਾਜੇ ਲਗਾਏ ਜਾ ਰਹੇ ਹਨ ਕਿ ਆਤਿਸ਼ੀ ਪੂਰਵੀ ਲੋਕਸਭਾ ਲਈ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੋ ਸਕਦੀ ਹੈ। 15 ਅਗਸਤ ਨੂੰ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਸੀ।
ਪਿਤਾ ਦੀ ਹੈਵਾਨੀਅਤ ਆਈ ਸਾਹਮਣੇ, ਬੱਚੀ ਨੂੰ ਇਕ ਮਹੀਨੇ ਤੋਂ ਨਹੀਂ ਦਿੱਤਾ ਖਾਣਾ
NEXT STORY