ਨਵੀਂ ਦਿੱਲੀ— ਮਾਂ ਘਰ ਛੱਡ ਕੇ ਗਈ ਤਾਂ ਪੱਥਰ ਦਿਲ ਪਿਤਾ ਨੇ 12 ਸਾਲ ਦੀ ਬੱਚੀ ਨੂੰ ਕਮਰੇ 'ਚ ਬੰਦ ਕਰ ਦਿੱਤਾ। ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਉਸ ਨੂੰ ਖਾਣਾ ਨਹੀਂ ਦਿੱਤਾ। ਬੱਚੀ ਦਾ ਭਾਰ 15 ਕਿਲੋਂ ਰਹਿ ਗਿਆ। ਬੱਚੀ ਮੌਤ ਦੇ ਮੂੰਹ ਤੱਕ ਪਹੁੰਚ ਗਈ ਹੈ ਪਰ ਫਿਰ ਵੀ ਪਿਤਾ ਦਾ ਦਿਲ ਨਹੀਂ ਪਿਘਲੀਆਂ। ਬੱਚੀ ਕੁਪੋਸ਼ਣ ਦਾ ਸ਼ਿਕਾਰ ਹੋ ਚੁਕੀ ਹੈ। ਅੱਖਾਂ ਦੀ ਰੌਸ਼ਨੀ ਕਦੇਂ ਵੀ ਜਾ ਸਕਦੀ ਹੈ। ਪਿਤਾ ਦੇ ਚੰਗੁਲ ਤੋਂ ਛੁਡਾ ਕੇ ਸਮਾਜਸੇਵੀ ਸੰਸਥਾ ਨੇ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਅਬੋਹਰ ਦੇ ਨਵੀਂ ਆਬਾਦੀ ਖੇਤਰ ਦੇ ਵੱਡੀ ਪੌੜੀ ਮੁਹੱਲੇ ਦੀ ਗਲੀ ਨੰ. ਇਕ 'ਚ ਚਿਮਨਲਾਲ ਆਪਣੀ 12 ਸਾਲ ਦੀ ਬੇਟੀ ਅਤੇ 9 ਸਾਲ ਦੇ ਬੇਟੇ ਦੇ ਨਾਲ ਰਹਿੰਦਾ ਹੈ। ਬੇਟੀ ਹਿਨਾ ਅਠਵੀਂ ਕਲਾਸ 'ਚ ਪੜ੍ਹਦੀ ਸੀ। ਪਤਨੀ ਨਿਸ਼ਾ ਦੇ ਘਰ ਛੱਡ ਕੇ ਚਲੇ ਜਾਣ ਤੋਂ ਬਾਅਦ ਚਿਮਨਲਾਲ ਨੇ ਬੇਟੀ ਦਾ ਸਕੂਲ ਜਾਣਾ ਬੰਦ ਕਰਵਾ ਦਿੱਤਾ। ਬਿਨਾ ਮਾਂ ਦੇ ਪਿਤਾ ਨੇ ਬੱਚੇ ਰਾਮ ਭਰੋਸੇ ਛੱਡ ਦਿੱਤੇ। ਚਿਮਨਲਾਲ ਇਕ ਕਾਲਜ ਦੀ ਕੈਂਟੀਨ 'ਚ ਕੰਮ ਕਰਦਾ ਹੈ। ਸਵੇਰੇ ਕੰਮ 'ਤੇ ਜਾਂਦੇ ਸਮੇਂ ਬੱਚੀ ਨੂੰ ਕਮਰੇ 'ਚ ਬੰਦ ਕਰ ਜਾਂਦਾ ਹੈ। ਰਾਤ ਤਕ ਬੱਚੀ ਕਮਰੇ 'ਚ ਭੁੱਖੀ ਪਿਆਸੀ ਪਈ ਰਹਿੰਦੀ। ਬੇਟਾ ਸੋਨੂੰ ਸਕੂਲ ਜਾਂਦਾ ਹੈ। ਘਰ 'ਤੇ ਕੁਝ ਨਹੀਂ ਹੈ ਇਸ ਲਈ ਉਹ ਬਾਹਰ ਹੀ ਗੁਆਢਿਆਂ ਕੋਲੋਂ ਕੁਝ ਖਾ ਲੈਂਦਾ ਹੈ। ਗੁਆਢਿਆਂ ਤੋਂ ਜਾਣਕਾਰੀ ਮਿਲਣ 'ਤੇ ਸਮਾਜਸੇਵੀ ਸੰਸਥਾ ਨਰਸੇਵਾ ਨਾਰਾਇਣ ਸੇਵਾ ਨੇ ਸੋਮਵਾਰ ਸ਼ਾਮ ਨੂੰ ਬੱਚੀ ਨੂੰ ਪਿਤਾ ਦੀ ਕੈਦ ਤੋਂ ਛੁੜਵਾਇਆ ਹੈ। ਬੱਚੀ ਨੂੰ ਜਦੋਂ ਹਸਪਤਾਲ 'ਚ ਹਲਕਾ ਖਾਣਾ ਦਿੱਤਾ ਗਿਆ ਤਾਂ ਉਹ ਇੰਝ ਟੁੱਟ ਕੇ ਪਈ ਜਿਵੇਂ ਪਹਿਲੀ ਵਾਰ ਖਾਣਾ ਖਾ ਰਹੀ ਹੋਵੇ। ਬੱਚੀ ਕੁਝ ਬੋਲ ਵੀ ਨਹੀਂ ਪਾ ਰਹੀ ਹੈ। ਡਾਕਟਰ ਹੁਣ ਹੌਲੀ-ਹੌਲੀ ਉਸ ਦੀ ਡਾਈਟ ਵਧਾਉਣਗੇ। ਇਸ ਘਟਨਾ ਦਾ ਪਤਾ ਚਲਣ 'ਤੇ ਜਿਲਾ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ਹਨ।
ਮੇਰੀ ਬੱਚੀ, ਜ਼ਿੰਦਾ ਰੱਖਾਂ ਜਾਂ ਮਾਰ ਦਾਂ। ਮੇਰੀ ਮਰਜੀ:ਮਹੁੱਲੇ ਦੇ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਈ ਵਾਰ ਚਿਮਨਲਾਲ ਨੂੰ ਸਮਝਾਇਆ ਹੈ ਕਿ ਉਹ ਬੱਚੀ ਨੂੰ ਖਾਣ ਨੂੰ ਦੇਣ। ਉਹ ਲੋਕਾਂ ਨੂੰ ਇਹੀ ਜਵਾਬ ਦਿੰਦਾ ਹੈ ਕਿ 'ਮੇਰੀ ਬੱਚੀ ਹੈ, ਮੈਂ ਖਾਣਾ ਦੇਵੇ ਜਾਂ ਨਾ ਦੇਵਾਂ, ਮਾਰਾਂ ਜਾਂ ਜ਼ਿੰਦਾ ਰੱਖਾ, ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ।
ਹੱਥਾਂ ਦੀ ਨਾੜੀ ਤੋਂ ਨਹੀਂ ਨਿਕਲਿਆਂ ਖੂਨ ਤਾਂ ਪੈਰਾਂ ਤੋਂ ਲਿਆ ਸੈਂਪਲ
ਇਕ ਮਹੀਨੇ ਤੋਂ ਜ਼ਿਆਦਾ ਸਮਾਂ ਤੋਂ ਖਾਣਾ ਨਾ ਮਿਲਣ ਨਾਲ ਹਿਨਾ ਦੇ ਸਰੀਰ 'ਚ ਵਿਟਾਮਿਨ ਅਤੇ ਪ੍ਰੋਟੀਨ ਦੀ ਇੰਨੀ ਕਮੀ ਆ ਗਈ ਹੈ ਕਿ ਸਰੀਰ 'ਚ ਖੂਨ ਦੀ ਬਹੁਤ ਕਮੀ ਹੋ ਗਈ ਹੈ। ਜਾਂਚ ਲਈ ਜਦੋਂ ਖੂਨ ਦੇ ਸੈਂਪਲ ਲਈ ਦੀ ਗੱਲ ਆਈ ਤਾਂ ਹੱਥਾਂ ਦੀਆਂ ਨਸਾਂ 'ਚੋਂ ਖੂਨ ਨਹੀਂ ਨਿਕਲਿਆਂ। ਡਾਕਟਰਾਂ ਨੂੰ ਪੈਰਾਂ ਤੋਂ ਖੂਨ ਦੇ ਸੈਂਪਲ ਲੈਣੇ ਪਏ। ਖੂਨ ਦੀ ਕਮੀ ਨਾਲ ਹਿਨਾ ਦਾ ਸਰੀਰ ਹਲਦੀ ਜਿਹਾ ਪੀਲਾ ਹੋ ਗਿਆ ਹੈ।
ਅੱਖਾਂ ਦਾ ਕਾਰਨਿਆ ਹੋ ਚੁਕਾ ਹੈ ਖਰਾਬ
ਬੱਚੀ ਦਾ ਇਲਾਜ ਕਰ ਰਹੇ ਡਾਕਟਰ ਸਾਹਬ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਅਜਿਹਾ ਕੇਸ ਦੇਖਿਆ ਹੈ। ਪ੍ਰੋਟੀਨ ਦੀ ਕਮੀ ਨਾਲ ਬੱਚੀ ਦੀਆਂ ਅੱਖਾਂ ਦੀ ਰੌਸ਼ਨੀ ਦਾ ਕਾਰਨਿਆ ਖਰਾਬ ਹੋ ਚੁਕਿਆ ਹੈ। ਰੌਸ਼ਨੀ ਵਾਪਸ ਆਏਗੀ ਜਾਂ ਨਹੀਂ ਕਹਿਣਾ ਮੁਸ਼ਕਿਲ ਹੈ। ਕਾਰਨਿਆ ਦਾ ਟ੍ਰਾਂਸਪਲਾਟ ਕਰਨਾ ਵੀ ਪੈ ਸਕਦਾ ਹੈ।
ਪਿਤਾ ਦੀ ਮਾਨਸਿਕ ਸਥਿਤੀ ਦੀ ਵੀ ਹੋਵੇਗੀ ਜਾਂਚ:ਸੰਸਥਾ
ਬੱਚੀ ਨੂੰ ਹਸਪਤਾਲ ਪਹੁੰਚਾਉਣ ਵਾਲੀ ਸੰਸਥਾ ਨਰਸੇਵਾ ਨਾਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਦਾ ਕਹਿਣਾ ਹੈ ਤਿ ਸੰਸਥਾ ਪਿਤਾ ਦੀ ਵੀ ਮਾਨਸਿਕ ਸਥਿਤੀ ਦੀ ਜਾਂਚ ਕਰਵਾ ਰਹੀ ਹੈ।
ਅਪ੍ਰੈਲ 'ਚ ਹੀ ਹੋਣਗੀਆਂ ਲੋਕ ਸਭਾ ਚੋਣਾਂ
NEXT STORY