ਸ਼੍ਰੀਨਗਰ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜੰਮੂ ਅਤੇ ਕਸ਼ਮੀਰ ਵਿਚਾਲੇ 20 ਕੋਚ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਦੋਵੇਂ ਰਾਜਧਾਨੀਆਂ ਵਿਚਾਲੇ ਪਹਿਲੀ ਸਿੱਧੀ ਟਰੇਨ ਸੇਵਾ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਵੀ ਇਸ ਦੌਰਾਨ ਮੌਜੂਦ ਸਨ। ਜੰਮੂ ਅਤੇ ਕਸ਼ਮੀਰ ਵਿਚਾਲੇ ਸਿੱਧੀ ਟਰੇਨ ਸੇਵਾ ਨਾਲ ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਜੂਨ 2025 ਨੂੰ ਕਟੜਾ ਅਤੇ ਸ਼੍ਰੀਨਗਰ ਵਿਚਾਲੇ ਪਹਿਲੀ ਸਿੱਧੀ ਟਰੇਨ ਸੇਵਾ ਦਾ ਉਦਘਾਟਨ ਕੀਤਾ ਸੀ। ਹੁਣ ਇਸ ਸੇਵਾ ਨੂੰ ਜੰਮੂ ਤਵੀ ਰੇਲਵੇ ਸਟੇਸ਼ਨ ਤੱਕ ਵਿਸਥਾਰਿਤ ਕੀਤਾ ਜਾ ਰਿਹਾ ਹੈ। ਲਗਭਗ 43,780 ਕਰੋੜ ਰੁਪਏ ਦੇ ਰੇਲ ਪ੍ਰਾਜੈਕਟ 'ਤੇ ਕੰਮ 1990 ਦੇ ਦਹਾਕੇ ਦੇ ਅੰਤ 'ਚ ਸ਼ੁਰੂ ਹੋਇਆ ਸੀ ਅਤੇ ਅਕਤੂਬਰ 2008 'ਚ ਕਸ਼ਮੀਰ ਘਾਟੀ 'ਚ ਪਹਿਲੀ ਟਰੇਨ ਚੱਲੀ ਸੀ।

ਇਕ ਅਧਿਕਾਰੀ ਨੇ ਕਿਹਾ,''ਆਧੁਨਿਕ 20 ਕੋਚ ਵਾਲੀ ਵੰਦੇ ਭਾਰਤ ਟਰੇਨ ਜੰਮੂ ਤਵੀ ਤੋਂ ਆਪਣੀ ਪਹਿਲੀ ਯਾਤਰਾ ਸ਼ੁਰੂ ਕਰੇਗੀ, ਜੋ ਸ਼੍ਰੀਨਗਰ ਤੱਕ ਚੱਲੇਗੀ। ਇਹ ਘਟਨਾ ਦੇ ਚੁਣੌਤੀਪੂਰਨ ਭੂਗੋਲਿਕ ਖੇਤਰਾਂ ਨੂੰ ਜੋੜੇਗੀ।'' ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਸੇਵਾ ਦੀ ਸ਼ੁਰੂਆਤ ਤੋਂ ਪਹਿਲਾਂ, ਮੰਗਲਵਾਰ ਨੂੰ ਜੰਮੂ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੱਕ ਵੰਦੇ ਭਾਰਤ ਦਾ ਸੰਚਾਲਨ ਪ੍ਰੀਖਣ ਕੀਤਾ ਗਿਆ ਸੀ। ਆਧੁਨਿਕ ਸਹੂਲਤਾਂ ਨਾਲ ਲੈੱਸ ਅਤੇ 20 ਕੋਚ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਕੁੱਲ 267 ਕਿਲੋਮੀਟਰ ਦੂਰੀ ਤੈਅ ਕਰੇਗੀ।

ਜੰਮੂ ਕਸ਼ਮੀਰ ਟਰੇਨ ਸੇਵਾ 2 ਮਈ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਟਰੇਨ ਹਫ਼ਤੇ 'ਚ 6 ਦਿਨ ਚੱਲੇਗੀ। ਮੰਗਲਵਾਰ ਨੂੰ ਇਸ ਮਾਰਗ 'ਤੇ ਕੋਈ ਟਰੇਨ ਸੇਵਾ ਨਹੀਂ ਹੋਵੇਗੀ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉੱਚਿਤ ਸਿੰਘਲ ਨੇ ਕਿਹਾ,''ਸਵਦੇਸ਼ੀ ਤਕਨੀਕ ਦਾ ਉਪਯੋਗ ਕਰ ਕੇ ਨਿਰਮਿਤ ਇਹ ਵੰਦੇ ਭਾਰਤ ਐਕਸਪ੍ਰੈੱਸ ਯਾਤਰੀਆਂ ਨੂੰ ਇਕ ਵਿਸ਼ਵ ਪੱਧਰੀ ਯਾਤਰਾ ਅਨੁਭਵ ਪ੍ਰਦਾਨ ਕਰੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਨ ਸਭਾ ਸੈਸ਼ਨ : ਮਹਿਲਾ ਰਾਖਵਾਂਕਰਨ 'ਤੇ ਵਿਰੋਧੀ ਧਿਰ 'ਤੇ ਵਰ੍ਹੇ CM ਯੋਗੀ
NEXT STORY