ਜੰਮੂ- ਜੰਮੂ ਕਸ਼ਮੀਰ ਦੇ ਪੁੰਛ 'ਚ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਰਹੱਦ ਪਾਰ ਤੋਂ ਤਸਕਰੀ ਕਰ ਕੇ ਲਿਆਂਦੀ ਗਈ 5 ਕਿਲੋਗ੍ਰਾਮ ਉੱਚ ਗੁਣਵੱਤਾ ਵਾਲੀ ਹੈਰੋਇਨ ਜ਼ਬਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਜ਼ਬਤੀ ਐੱਲਓਸੀ ਕੋਲ ਹਵੇਲੀ ਤਹਿਸੀਲ ਦੇ ਮੋਹਰੀ ਪਿੰਡ, ਕੋਸਲਿਆਨ 'ਚ ਬਹੁਤ ਸਾਵਧਾਨੀ ਨਾਲ ਯੋਜਨਾ ਬਣਾ ਕੇ ਚਲਾਈ ਗਈ ਨਸ਼ੀਲੇ ਪਦਾਰਥਾਂ ਖ਼ਿਲਾਫ਼ ਮੁਹਿੰਮ ਦੌਰਾਨ ਕੀਤੀ ਗਈ।
ਸਰਹੱਦ ਪਾਰ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਇਸ ਹੈਰੋਇਨ ਨੂੰ ਇਕ ਸੰਗਠਿਤ ਸਰਹੱਦ-ਪਾਰ ਨਸ਼ੀਲੇ ਪਦਾਰਥ ਨੈੱਟਵਰਕ ਰਾਹੀਂ ਦੇਸ਼ ਦੇ ਅੰਦਰੂਨੀ ਇਲਾਕਿਆਂ 'ਚ ਪਹੁੰਚਾਇਆ ਜਾਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਅਨੁਮਾਨਤ ਅੰਤਰਰਾਸ਼ਟਰੀ ਬਾਜ਼ਾਰ ਕੀਮਤ 25 ਕਰੋੜ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਹਾਲ ਦੇ ਸਾਲਾਂ 'ਚ ਸਰਹੱਦੀ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ 'ਚੋਂ ਇਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
19 ਜੁਲਾਈ ਨੂੰ ਸਾਰੇ ਸਰਕਾਰੀ ਸਕੂਲ CM ਸੈਣੀ ਨਾਲ Online ਜੁੜਨਗੇ, ਜਾਣੋ ਸਰਕਾਰ ਦਾ ਮੈਗਾ ਯੋਜਨਾ
NEXT STORY